Deuteronomy 4:26 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ, ਹੁਣ ਮੈਂ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਖਿਲਾਫ਼ ਗਵਾਹ ਠਹਿਰਾਉਂਦਾ ਹਾਂ। ਜੇ ਤੁਸੀਂ ਇੰਝ ਹੀ ਪਾਪ ਕਰੋਂਗੇ, ਬਹੁਤ ਹੀ ਜਲਦੀ ਤੁਸੀਂ ਤਬਾਹੀ ਦਾ ਸਾਹਮਣਾ ਕਰੋਂਗੇ। ਤੁਸੀਂ ਹੁਣ ਉਹ ਧਰਤੀ ਹਾਸਿਲ ਕਰਨ ਲਈ ਯਰਦਨ ਨਦੀ ਨੂੰ ਪਾਰ ਕਰ ਰਹੇ ਹੋ, ਪਰ ਜੇ ਤੁਸੀਂ ਕੋਈ ਮੂਰਤੀਆਂ ਬਣਾਈਆਂ, ਤੁਸੀਂ ਲੰਮੇ ਸਮੇਂ ਤੱਕ ਜਿਉਂਦੇ ਨਹੀਂ ਰਹੋਂਗੇ। ਯਕੀਨਨ ਹੀ, ਤੁਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵੋਂਗੇ!
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੈਂ ਅਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿੱਰੁਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉੱਤੋਂ ਤੁਹਾਡਾ ਉੱਕਾ ਹੀ ਨਾਸ ਹੋ ਜਾਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਯਰਦਨੋਂ ਪਾਰ ਜਾਂਦੇ ਹੋ। ਤਹਾਨੂੰ ਉਸ ਉੱਤੇ ਬਹੁਤੇ ਦਿਨਾਂ ਤੀਕ ਰਹਿਣ ਦਾ ਮੌਕਾ ਨਾ ਮਿਲੇਗਾ ਸਗੋਂ ਤੁਹਾਡਾ ਉੱਕਾ ਹੀ ਸੱਤਿਆ ਨਾਸ ਹੋ ਜਾਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਮੈਂ ਅੱਜ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਦੀ ਗਵਾਹੀ ਲੈਂਦਾ ਹਾਂ ਕਿ ਉਸ ਦੇਸ਼ ਵਿੱਚੋਂ ਛੇਤੀ ਨਾਲ ਤੁਹਾਡਾ ਪੂਰੀ ਤਰ੍ਹਾਂ ਨਾਸ ਹੋ ਜਾਵੇਗਾ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਤੋਂ ਪਾਰ ਜਾਂਦੇ ਹੋ। ਤੁਹਾਨੂੰ ਉੱਥੇ ਬਹੁਤ ਦਿਨਾਂ ਤੱਕ ਰਹਿਣ ਦਾ ਮੌਕਾ ਨਹੀਂ ਮਿਲੇਗਾ, ਤੁਹਾਡਾ ਪੂਰੀ ਤਰ੍ਹਾਂ ਹੀ ਨਾਸ ਹੋ ਜਾਵੇਗਾ।