Deuteronomy 4:32 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਕੀ ਇਹੋ ਜਿਹੀ ਮਹਾਨ ਗੱਲ ਕਦੇ ਪਹਿਲਾਂ ਵਾਪਰੀ ਹੈ? ਕਦੇ ਨਹੀਂ! ਅਤੀਤ ਵੱਲ ਵੇਖੋ। ਉਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚੋ ਜਿਹੜੀਆਂ ਤੁਹਾਡੇ ਜੰਮਣ ਤੋਂ ਪਹਿਲਾਂ ਵਾਪਰੀਆਂ ਸਨ ਉਸ ਸਮੇਂ ਵਿੱਚ ਵਾਪਸ ਜਾਉ ਜਦੋਂ ਪਰਮੇਸ਼ੁਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਸਾਜਿਆ ਸੀ ਉਨ੍ਹਾਂ ਸਰੀਆਂ ਗੱਲਾਂ ਵੱਲ ਦੇਖੋ ਜਿਹੜੀਆਂ ਧਰਤੀ ਉੱਤੇ ਵਾਪਰੀਆਂ ਹਨ। ਕੀ ਕਿਸੇ ਨੇ ਕਦੇ ਇਹੋ ਜਿਹੀਆਂ ਮਹਾਨ ਗੱਲਾਂ ਬਾਰੇ ਸੁਣਿਆ ਹੈ? ਨਹੀਂ!
Punjabi Bible 2016 - ਪਵਿੱਤਰ ਬਾਈਬਲ O.V.
ਅਗਲੇ ਦਿਨਾਂ ਦੇ ਵਿਖੇ ਜਿਹੜੇ ਤੁਹਾਥੋਂ ਅੱਗੇ ਸਨ ਅਰਥਾਤ ਉਸ ਦਿਨ ਤੋਂ ਜਦ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਪੁੱਛੋ ਕਿ ਅਜੇਹੀ ਵੱਡੀ ਗੱਲ ਕਦੀ ਹੋਈ ਅਥਵਾ ਉਸ ਵਾਂਙੁ ਸੁਣੀ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਤੋਂ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ, ਉਸ ਸਮੇਂ ਤੋਂ ਲੈ ਕੇ ਆਪਣੇ ਪੈਦਾ ਹੋਣ ਦੇ ਦਿਨ ਤੱਕ ਦੀਆਂ ਗੱਲਾਂ ਪੁੱਛੋ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੀਆਂ ਗੱਲਾਂ ਪੁੱਛੋ, ਕੀ ਕਦੀ ਅਜਿਹੀ ਵੱਡੀ ਗੱਲ ਕਦੀ ਹੋਈ ਜਾਂ ਕਦੀ ਸੁਣੀ ਗਈ ਹੈ?