Deuteronomy 5:21 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
‘ਤੁਸੀਂ ਕਿਸੇ ਗੈਰ ਆਦਮੀ ਦੀ ਪਤਨੀ ਦੀ ਕਾਮਨਾ ਨਹੀਂ ਕਰੋਂਗੇ। ਤੁਸੀਂ ਉਸ ਦੇ ਮਕਾਨਾਂ, ਉਸ ਦੇ ਖੇਤਾਂ, ਉਸ ਦੇ ਨੌਕਰ, ਨੌਕਰਾਣੀਆਂ, ਉਸ ਦੀਆਂ ਗਾਵਾਂ ਜਾਂ ਉਸ ਦੇ ਖੋਤਿਆਂ ਦੀ ਇੱਛਾ ਨਹੀਂ ਕਰੋਂਗੇ। ਤੁਸੀਂ ਕਿਸੇ ਹੋਰ ਦੀ ਕਿਸੇ ਵੀ ਚੀਜ਼ ਦੀ ਇੱਛਾ ਨਹੀਂ ਕਰੋਂਗੇ!’”
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਆਪਣੇ ਗੁਆਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ। ਤੂੰ ਆਪਣੇ ਗੁਆਂਢੀ ਦੇ ਘਰ ਦੀ ਹਿਰਸ ਨਾ ਕਰ, ਨਾ ਉਹ ਦੇ ਖੇਤ, ਨਾ ਉਹ ਦੇ ਗੋੱਲੇ, ਨਾ ਉਹ ਦੀ ਗੋੱਲੀ, ਨਾ ਉਹ ਦੇ ਬਲਦ, ਨਾ ਉਹ ਦੇ ਖੋਤੇ ਅਤੇ ਨਾ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦੀ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਆਪਣੇ ਗੁਆਂਢੀ ਦੀ ਪਤਨੀ ਦੀ ਲਾਲਸਾ ਨਾ ਕਰ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਨਾ ਉਹ ਦੇ ਖੇਤ ਦਾ, ਨਾ ਉਹ ਦੇ ਦਾਸ ਦਾ, ਨਾ ਉਹ ਦੀ ਦਾਸੀ ਦਾ, ਨਾ ਉਹ ਦੇ ਬਲ਼ਦ ਦਾ, ਨਾ ਉਹ ਦੇ ਗਧੇ ਦਾ, ਅਤੇ ਨਾ ਹੀ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦਾ ਲਾਲਚ ਕਰ।