Deuteronomy 8:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਨੇ ਬਹੁਤ ਹੀ ਵਿਸ਼ਾਲ ਅਤੇ ਭਿਆਨਕ ਮਾਰੂਥਲ ਵਿੱਚ ਤੁਹਾਡੀ ਅਗਵਾਈ ਕੀਤੀ। ਉਸ ਮਾਰੂਥਲ ਵਿੱਚ ਜ਼ਹਿਰੀਲੇ ਸੱਪ ਅਤੇ ਬਿਛੁ ਸਨ। ਧਰਤੀ ਖੁਸ਼ਕ ਸੀ ਅਤੇ ਕਿਧਰੇ ਵੀ ਪਾਣੀ ਨਹੀਂ ਸੀ, ਪਰ ਯਹੋਵਾਹ ਨੇ ਤੁਹਾਨੂੰ ਠੋਸ ਚੱਟਾਨ ਵਿੱਚੋਂ ਪਾਣੀ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਹ ਨੇ ਤੁਹਾਨੂੰ ਵੱਡੀ ਅਤੇ ਭਿਆਣਕ ਉਜਾੜ ਦੇ ਵਿੱਚ ਦੀ ਲਿਆਂਦਾ ਜਿੱਥੇ ਅੱਗਨੀ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਜਿੱਥੇ ਪਾਣੀ ਨਹੀਂ ਸੀ, ਜਿਹ ਨੇ ਤੁਹਾਡੇ ਲਈ ਪਥਰੈਲੀ ਢਿੱਗ ਤੋਂ ਪਾਣੀ ਕੱਢਿਆ,
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਿਹੜਾ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਲੈ ਕੇ ਚੱਲਿਆ, ਜਿੱਥੇ ਜ਼ਹਿਰੀਲੇ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਤੋਂ ਜਿੱਥੇ ਪਾਣੀ ਨਹੀਂ ਸੀ, ਜਿਸ ਨੇ ਤੁਹਾਡੇ ਲਈ ਪਥਰੀਲੀ ਚੱਟਾਨ ਤੋਂ ਪਾਣੀ ਕੱਢਿਆ,