Ecclesiastes 12:5 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਹਾਨੂੰ ਉੱਚੀਆਂ ਥਾਵਾਂ ਤੋਂ ਡਰ ਲੱਗੇਗਾ। ਤੁਸੀਂ ਰਸਤੇ ਦੀ ਛੋਟੀ ਜਿਹੀ ਚੀਜ਼ ਤੋਂ ਵੀ ਠੇਡਾ ਖਾਕੇ ਡਿਗਣ ਤੋਂ ਵੀ ਡਰੋਗੇ। ਤੁਹਾਡੇ ਵਾਲ ਅਖਰੋਟ ਦੇ ਫੁੱਲਾਂ ਵਾਂਗ ਸਫੇਦ ਹੋ ਜਾਣਗੇ। ਚੱਲਣ ਵੇਲੇ ਘਾਹ ਦੇ ਟਿੱਡੇ ਵਾਂਗ ਆਪਣੇ-ਆਪ ਨੂੰ ਘਸੀਟੋਁਗੇ ਅਤੇ ਤੁਹਾਡੀਆਂ ਇੱਛਾਵਾਂ ਹੋਰ ਵੱਧੇਰੇ ਨਹੀਂ ਉਕਸਾਉਂਦੀਆਂ। ਤਾਂ ਆਦਮੀ ਆਪਣੇ ਸਦੀਵੀ ਘਰ ਵੱਲ ਜਾ ਰਿਹਾ। ਜਦੋਂ ਕਿ ਤੁਹਾਡੀ ਲਾਸ਼ ਨੂੰ ਚੁੱਕਣ ਵਾਲੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਣਗੇ ਜਦੋਂ ਉਹ ਤੁਹਾਡੀ ਲਾਸ਼ ਨੂੰ ਤੁਹਾਡੀ ਕਬਰ ਵੱਲ ਲੈ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਓਹ ਉਚਿਆਈ ਤੋਂ ਵੀ ਡਰਨਗੇ, ਅਤੇ ਰਾਹ ਵਿੱਚ ਭੈਜਲ ਹੋਣਗੇ, ਅਤੇ ਬਦਾਮ ਦਾ ਬੂਟਾ ਲਹਿ ਲਹਿ ਕਰੇਗਾ, ਅਤੇ ਟਿੱਡੀ ਵੀ ਭਾਰੀ ਲੱਗੇਗੀ, ਅਤੇ ਇੱਛਿਆ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕ ਦੇ ਟਿਕਾਣੇ ਨੂੰ ਤੁਰ ਜਾਂਦਾ, ਅਤੇ ਸੋਗ ਕਰਨ ਵਾਲੇ ਗਲੀ ਗਲੀ ਭੌਂਦੇ ਹਨ,-
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਉਹ ਉਚਿਆਈ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਖੌਫ਼ ਖਾਣਗੇ, ਬਦਾਮ ਦਾ ਬੂਟਾ ਫਲੇਗਾ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕਾਲ ਦੇ ਟਿਕਾਣੇ ਨੂੰ ਤੁਰ ਜਾਂਦਾ ਹੈ ਅਤੇ ਸੋਗ ਕਰਨ ਵਾਲੇ ਗਲੀ-ਗਲੀ ਫਿਰਦੇ ਹਨ,