Ephesians 1:11 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਣਾਈ ਹੋਈ ਸੀ, ਕਿਉਂ ਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮਸੀਹ ਵਿੱਚ ਅਸੀਂ ਵੀ ਪਰਮੇਸ਼ਰ ਦੀ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ ਅਨੁਸਾਰ ਵਾਰਿਸ ਬਣਾਏ ਗਏ ਹਾਂ । ਇਹ ਪਰਮੇਸ਼ਰ ਦੀ ਯੋਜਨਾ ਅਤੇ ਇੱਛਾ ਦੇ ਅਨੁਸਾਰ ਹੋਇਆ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਵਿੱਚ ਅਸੀਂ ਵੀ ਚੁਣੇ ਗਏ ਹਾਂ, ਅਤੇ ਉਸ ਦੀ ਯੋਜਨਾ ਦੇ ਅਨੁਸਾਰ ਪਹਿਲਾਂ ਤੋਂ ਨਿਰਧਾਰਤ ਕੀਤਾ ਗਿਆ ਸੀ ਜੋ ਉਸਦੀ ਇੱਛਾ ਦੇ ਉਦੇਸ਼ ਦੇ ਅਨੁਸਾਰ ਸਭ ਕੁਝ ਕਰਦਾ ਹੈ,
Punjabi Bible 2016 - ਪਵਿੱਤਰ ਬਾਈਬਲ O.V.
ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਮੂਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋ ਹੀ ਠਹਿਰਾਏ ਜਾ ਕੇ ਅਧਕਾਰ ਬਣ ਗਏ
Punjabi ERV
ਮਸੀਹ ਵਿੱਚ ਸਾਨੂੰ ਪਰਮੇਸ਼ੁਰ ਦੇ ਲੋਕਾਂ ਵਿੱਚੋਂ ਚੁਣਿਆ ਗਿਆ ਸੀ। ਪਰਮੇਸ਼ੁਰ ਨੇ ਪਹਿਲਾਂ ਹੀ ਸਾਨੂੰ ਆਪਣੇ ਲੋਕ ਬਨਾਉਣ ਦੀ ਯੋਜਨਾ ਬਾਣਾਈ ਹੋਈ ਸੀ, ਕਿਉਂਕਿ ਇਹ ਪਰਮੇਸ਼ੁਰ ਦੀ ਇੱਛਾ ਸੀ। ਇਹ ਪਰਮੇਸ਼ੁਰ ਹੀ ਹੈ ਜੋ ਹਰ ਚੀਜ਼ ਨੂੰ ਆਪਣੀ ਇੱਛਾ ਅਤੇ ਫ਼ੈਸਲੇ ਨਾਲ ਰਜ਼ਾਮੰਦ ਕਰਾਉਂਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਾਂ, ਉਸੇ ਵਿੱਚ ਅਸੀਂ ਵੀ ਉਹ ਦੀ ਧਾਰਨਾ ਦੇ ਅਨੁਸਾਰ ਜਿਹੜਾ ਆਪਣੀ ਮਰਜ਼ੀ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ ਅੱਗੋਂ ਹੀ ਠਹਿਰਾਏ ਜਾ ਕੇ ਵਾਰਿਸ ਬਣ ਗਏ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوسے وِچ اسی وی اوسے اِرادے دے سببّوں جیہڑا اپنی مرضی دی صلاح نال سبھ کُجھ کر دا اے۔ مُڈھوں ای مُقرّر ہو کے وِرثہ بنے۔
Punjabi Standard Bible (Punjabi Standard Bible) 2023
ਉਸੇ ਵਿੱਚ ਅਸੀਂ ਵੀ ਉਸ ਦੇ ਉਦੇਸ਼ ਅਨੁਸਾਰ ਜਿਹੜਾ ਆਪਣੀ ਇੱਛਾ ਦੀ ਯੋਜਨਾ ਦੇ ਅਨੁਸਾਰ ਸਭ ਕੁਝ ਕਰਦਾ ਹੈ, ਪਹਿਲਾਂ ਤੋਂ ਵਾਰਸ ਬਣਾਏ ਗਏ ਹਾਂ,