Ephesians 1:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਪਵਿੱਤਰ ਆਤਮਾ ਦੀ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਇਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਪਵਿੱਤਰ ਆਤਮਾ ਪਰਮੇਸ਼ਰ ਨੇ ਬਿਆਨੇ ਦੇ ਤੌਰ ਤੇ ਆਪਣੇ ਵਿਰਸੇ ਦੇ ਵਾਅਦੇ ਦੇ ਅਨੁਸਾਰ ਆਪਣੇ ਲੋਕਾਂ ਦੀ ਮੁਕਤੀ ਦੇ ਲਈ ਦਿੱਤਾ । ਉਹਨਾਂ ਦੀ ਮਹਿਮਾ ਅਤੇ ਵਡਿਆਈ ਹੋਵੇ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਸਾਨੂੰ ਸਾਡੀ ਵਿਰਾਸਤ ਲਈ, ਪਰਮੇਸ਼ਵਰ ਦੇ ਆਪਣੇ ਲੋਕਾਂ ਦੇ ਰੂਪ ਵਿੱਚ ਛੁਟਕਾਰਾ, ਅਤੇ ਉਸਦੀ ਮਹਿਮਾ ਦੀ ਉਸਤਤ ਲਈ ਇੱਕ ਕਮਾਈ ਦੇ ਰੂਪ ਵਿੱਚ ਦਿੱਤੇ ਗਏ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਪਰਮੇਸ਼ੁਰ ਦੇ ਨਿੱਜ ਦਿਆਂ ਲੋਕਾਂ ਦੇ ਨਿਸਤਾਰੇ ਦੇ ਲਈ ਸਾਡੇ ਅਧਕਾਰ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਉਸਤਤ ਹੋਵੇ।।
Punjabi ERV
ਇਹ ਪਵਿੱਤਰ ਆਤਮਾ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹਡ਼ੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਪਰਮੇਸ਼ੁਰ ਦੇ ਆਪਣੇ ਲੋਕਾਂ ਦੇ ਛੁਟਕਾਰੇ ਦੇ ਲਈ ਸਾਡੀ ਵਿਰਾਸਤ ਦੀ ਸਾਈ ਹੈ ਕਿ ਉਹ ਦੀ ਮਹਿਮਾ ਦੀ ਵਡਿਆਈ ਹੋਵੇ l
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ ای خُدا دی ملکیّت دی رہائی واسطے ساڈے وِرثے دی سائی اے۔ تاں جو اوہدے جلال دی وڈیائی ہوئے۔
Punjabi Standard Bible (Punjabi Standard Bible) 2023
ਉਹ ਉਸ ਦੇ ਮੁੱਲ ਲਏ ਹੋਇਆਂ ਦੇ ਛੁਟਕਾਰੇ ਲਈ ਸਾਡੀ ਮਿਰਾਸ ਦਾ ਬਿਆਨਾ ਹੈ ਤਾਂਕਿ ਉਸ ਦੀ ਮਹਿਮਾ ਦੀ ਉਸਤਤ ਹੋਵੇ।