Ephesians 1:21 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਮਸੀਹ ਨੂੰ, ਸਾਰੇ ਹਾਕਮਾਂ, ਅਧਿਕਾਰਾਂ, ਸ਼ਕਤੀਆਂ ਅਤੇ ਰਾਜਿਆਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾਇਆ। ਮਸੀਹ ਹਰ ਚੀਜ਼ ਨਾਲੋਂ ਵੀ ਵੱਧੇਰੇ ਸ਼ਕਤੀਸ਼ਾਲੀ ਹੈ ਜੋ ਵੀ ਇਸ ਦੁਨੀਆਂ ਵਿੱਚ ਜਾਂ ਭਵਿੱਖ ਦੀ ਦੁਨੀਆਂ ਵਿੱਚ ਤਾਕਤ ਰੱਖਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉੱਥੋਂ ਹੀ ਮਸੀਹ ਸਭ ਸ਼ਾਸਕਾਂ, ਅਧਿਕਾਰੀਆਂ, ਸ਼ਕਤੀਆਂ ਅਤੇ ਹਾਕਮਾਂ ਉੱਤੇ ਰਾਜ ਕਰਦੇ ਹਨ । ਉਹਨਾਂ ਦਾ ਨਾਮ ਸਭ ਨਾਵਾਂ ਤੋਂ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਤੱਕ ਉੱਚਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਹਰੇਕ ਹਕੂਮਤ, ਇਖ਼ਤਿਆਰ, ਕੁਦਰਤ, ਰਿਆਸਤ, ਅਤੇ ਹਰੇਕ ਨਾਉਂ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਭੀ ਲਈਦਾ ਹੈ
Punjabi ERV
ਪਰਮੇਸ਼ੁਰ ਨੇ ਮਸੀਹ ਨੂੰ, ਸਾਰੇ ਹਾਕਮਾਂ, ਅਧਿਕਾਰਾਂ, ਸ਼ਕਤੀਆਂ ਅਤੇ ਰਾਜਿਆਂ ਨਾਲੋਂ ਵਧੇਰੇ ਮਹੱਤਵਪੂਰਣ ਬਣਾਇਆ। ਮਸੀਹ ਹਰ ਚੀਜ਼ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ ਜੋ ਵੀ ਇਸ ਦੁਨੀਆਂ ਵਿੱਚ ਜਾਂ ਭਵਿਖ ਦੀ ਦੁਨੀਆਂ ਵਿੱਚ ਤਾਕਤ ਰਖਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਹਰੇਕ ਹਕੂਮਤ, ਅਧਿਕਾਰ, ਸਮਰੱਥਾ, ਰਿਆਸਤ, ਅਤੇ ਹਰੇਕ ਨਾਮ ਦੇ ਉਤਾਹਾਂ ਹੈ ਜੋ ਨਾ ਕੇਵਲ ਇਸ ਜੁੱਗ ਵਿੱਚ ਸਗੋਂ ਆਉਣ ਵਾਲੇ ਜੁੱਗ ਵਿੱਚ ਵੀ ਲੈਂਦੇ ਹਾਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ہر طرح دی حکُومت تے اختیار تے قُدرت تے ریاست تے ہر اِک ناں توں وَاہوَا اُچّا کِیتا۔ جیہڑا نِرا ایسے جہان وِچ نئیں سگوں آؤن والے جہان وِچ وی لیا جائے گا۔
Punjabi Standard Bible (Punjabi Standard Bible) 2023
ਸਾਰੀ ਪ੍ਰਧਾਨਤਾ, ਇਖ਼ਤਿਆਰ, ਸਮਰੱਥਾ, ਪ੍ਰਭੁਤਾ ਅਤੇ ਹਰ ਇੱਕ ਨਾਮ ਤੋਂ ਉਤਾਂਹ ਬਿਠਾਇਆ, ਜੋ ਨਾ ਕੇਵਲ ਇਸ ਯੁਗ ਵਿੱਚ ਸਗੋਂ ਆਉਣ ਵਾਲੇ ਯੁਗ ਵਿੱਚ ਵੀ ਲਿਆ ਜਾਵੇਗਾ।