Ephesians 1:9 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸ ਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਤਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸਾਨੂੰ ਆਪਣੇ ਉਸ ਰਹੱਸਮਈ ਇਰਾਦੇ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਉਹਨਾਂ ਨੇ ਮਸੀਹ ਦੁਆਰਾ ਪੂਰਾ ਕਰਨ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸ ਦੇ ਚੰਗੇ ਮਕਸਦ ਦੇ ਅਨੁਸਾਰ ਉਸ ਦੀ ਇੱਛਾ ਦਾ ਭੇਤ ਸਾਨੂੰ ਪ੍ਰਗਟ ਕੀਤਾ, ਜਿਸ ਨੂੰ ਉਸ ਨੇ ਮਸੀਹ ਵਿੱਚ ਸਥਾਪਿਤ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਉਹ ਨੇ ਆਪਣੀ ਇੱਛਿਆ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ
Punjabi ERV
ਉਸਨੇ ਆਪਣੀ ਗੁਪਤ ਯੋਜਨਾ ਆਪਣੀ ਇੱਛਾ ਅਨੁਸਾਰ ਸਾਨੂੰ ਪਰਗਟ ਕੀਤੀ। ਅਤੇ ਉਸਨੇ ਇਹ ਯੋਜਨਾ ਮਸੀਹ ਰਾਹੀਂ ਪੂਰਨ ਕਰਨ ਦਾ ਨਿਸ਼ਚਾ ਕੀਟਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਉਹ ਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪਰਗਟ ਕੀਤਾ, ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਮਸੀਹ ਵਿੱਚ ਧਾਰਿਆ ਸੀ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے نالے اوہنے اپنی مرضی دے بھیت نُوں اپنے اوس نیک اِرادے دے سببّوں ساڈے اُتّے کھولیا جیہڑا اوہنے اوہدے وِچ دھاریا سی۔
Punjabi Standard Bible (Punjabi Standard Bible) 2023
ਕਿਉਂਕਿ ਉਸ ਨੇ ਆਪਣੀ ਇੱਛਾ ਦਾ ਭੇਤ ਉਸ ਨੇਕ ਇਰਾਦੇ ਅਨੁਸਾਰ ਜੋ ਉਸ ਨੇ ਮਸੀਹ ਵਿੱਚ ਠਾਣਿਆ ਸੀ, ਸਾਡੇ ਉੱਤੇ ਪਰਗਟ ਕੀਤਾ,