Ephesians 2:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਸਮੇਂ ਤੁਸੀਂ ਮਸੀਹ ਤੋਂ ਅਲੱਗ ਸੀ । ਤੁਸੀਂ ਇਸਰਾਏਲ ਕੌਮ ਦੀ ਨਾਗਰਿਕਤਾ ਤੋਂ ਵੱਖ ਅਤੇ ਵਾਅਦੇ ਵਾਲੇ ਨੇਮ ਤੋਂ ਦੂਰ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਆਸ ਤੋਂ ਬਿਨਾਂ ਅਤੇ ਪਰਮੇਸ਼ਰ ਤੋਂ ਵਾਂਝੇ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਯਾਦ ਰੱਖੋ ਕਿ ਉਸ ਸਮੇਂ ਤੁਸੀਂ ਸੰਸਾਰ ਵਿੱਚ ਮਸੀਹ ਤੋਂ ਵੱਖਰੇ ਸੀ, ਅਤੇ ਨਾ ਹੀ ਇਸਰਾਏਲ ਦੇ ਨਾਗਰਿਕਾਂ ਸੀ, ਅਤੇ ਬਿਨਾਂ ਵਾਅਦੇ ਅਤੇ ਬਿਨਾਂ ਆਸ ਅਤੇ ਬਿਨਾਂ ਪਰਮੇਸ਼ਵਰ ਦੇ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ, ਇਸਰਾਏਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ, ਬਚਨ ਦੇ ਨੇਮਾਂ ਤੋਂ ਬਾਹਰ, ਆਸਾ ਹੀਣ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ ਸਾਓ
Punjabi ERV
ਅਤੀਤ ਵਿੱਚ, ਯਾਦ ਰਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਦੇ ਦਾ ਉਹ ਕਰਾਰ ਨਹੀਂ ਸੀ, ਜਿਹਡ਼ਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਵੱਖਰੇ, ਇਸਰਾਏਲ ਦੀ ਪਰਜਾ ਤੋਂ ਅਲੱਗ ਕੀਤੇ ਹੋਏ, ਬਚਨ ਦੇ ਵਾਅਦਿਆਂ ਤੋਂ ਬਾਹਰ, ਬਿਨ੍ਹਾਂ ਆਸ ਅਤੇ ਸੰਸਾਰ ਵਿੱਚ ਪਰਮੇਸ਼ੁਰ ਤੋਂ ਰਹਿਤ ਸੀ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اگلے زمانے وِچ مسِیح توں وکھرے تے اِسرائیل دی بادشاہی وِچوں خارج تے ایہناں دے وعدے والے عَہداں توں ناواقِف سو تے نااُمید تے دُنیا وِچ بے خُدا سو۔
Punjabi Standard Bible (Punjabi Standard Bible) 2023
ਉਸ ਸਮੇਂ ਤੁਸੀਂ ਮਸੀਹ ਤੋਂ ਬਿਨਾਂ, ਇਸਰਾਏਲ ਦੀ ਨਾਗਰਿਕਤਾ ਤੋਂ ਅਲੱਗ ਕੀਤੇ ਹੋਏ, ਵਾਇਦੇ ਦੇ ਨੇਮਾਂ ਤੋਂ ਅਣਜਾਣ, ਆਸਹੀਣ ਅਤੇ ਸੰਸਾਰ ਵਿੱਚ ਪਰਮੇਸ਼ਰ ਤੋਂ ਰਹਿਤ ਸੀ।