Ephesians 3:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਹੋਰਨਾਂ ਸਮਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਗੁਪਤ ਸੱਚਾਈ ਬਾਰੇ ਨਹੀਂ ਦੱਸਿਆ ਗਿਆ ਸੀ। ਪਰ ਹੁਣ ਪਵਿੱਤਰ ਆਤਮਾ ਦੇ ਰਾਹੀਂ, ਪਰਮੇਸ਼ੁਰ ਨੇ ਇਹ ਗੁਪਤ ਸੱਚ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਤੇ ਪ੍ਰਗਟ ਕੀਤਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਉੱਤੇ ਇਹ ਭੇਤ ਪ੍ਰਗਟ ਨਹੀਂ ਕੀਤਾ ਗਿਆ ਸੀ । ਪਰ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਹੁਣ ਇਹ ਭੇਤ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਭੇਤ ਪਿਛਲੀਆਂ ਪੀੜ੍ਹੀਆਂ ਤੇ ਪ੍ਰਗਟ ਨਹੀਂ ਹੋਇਆ ਜਿਵੇਂ ਕਿ ਇਹ ਪਵਿੱਤਰ ਆਤਮਾ ਦੁਆਰਾ ਪਰਮੇਸ਼ਵਰ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਗਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਹੋਰਨਾਂ ਸਮਿਆਂ ਵਿੱਚ ਇਨਸਾਨਾਂ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪਰਕਾਸ਼ ਕੀਤਾ ਗਿਆ ਹੈ
Punjabi ERV
ਹੋਰਨਾਂ ਸਮਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਸ ਗੁਪਤ ਸੱਚਾਈ ਬਾਰੇ ਨਹੀਂ ਦਸਿਆ ਗਿਆ ਸੀ। ਪਰ ਹੁਣ ਪਵਿੱਤਰ ਆਤਮੇ ਦੇ ਰਾਹੀਂ, ਪਰਮੇਸ਼ੁਰ ਨੇ ਇਹ ਗੁਪਤ ਸੱਚ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਂ ਨੂੰ ਪ੍ਰਗਟ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਹੋਰਨਾਂ ਸਮਿਆਂ ਵਿੱਚ ਮਨੁੱਖ ਜਾਤੀ ਉੱਤੇ ਉਸ ਪਰਕਾਰ ਨਹੀਂ ਖੋਲ੍ਹਿਆ ਗਿਆ ਜਿਸ ਪਰਕਾਰ ਹੁਣ ਉਹ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਆਤਮਾ ਨਾਲ ਪ੍ਰਗਟ ਕੀਤਾ ਗਿਆ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جیہڑا ہورناں زمانیاں وِچ بنی آدم نُوں ایس طرح معلُوم نئیں سی ہویا۔ جیویں اوہدے پاک رسُولاں تے نبیاں اُتّے رُوح نال ہُن ظاہر ہویا اے۔
Punjabi Standard Bible (Punjabi Standard Bible) 2023
ਜੋ ਪਿਛਲੀਆਂ ਪੀੜ੍ਹੀਆਂ ਵਿੱਚ ਮਨੁੱਖਜਾਤੀ ਉੱਤੇ ਉਸ ਤਰ੍ਹਾਂ ਪਰਗਟ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਤਮਾ ਦੁਆਰਾ ਹੁਣ ਉਸ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪਰਗਟ ਕੀਤਾ ਗਿਆ ਹੈ।