Ephesians 3:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਪਰਮੇਸ਼ੁਰ ਨੇ ਮੈਨੂੰ ਸਮੂਹ ਲੋਕਾਂ ਨੂੰ ਆਪਣੇ ਗੁਪਤ ਸੱਚ ਦੀ ਯੋਜਨਾ ਦੱਸਣ ਦਾ ਕੰਮ ਦਿੱਤਾ। ਇਹ ਗੁਪਤ ਸੱਚ ਆਦਿਕਾਲ ਤੋਂ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਸੀ। ਇਹ ਪਰਮੇਸ਼ੁਰ ਹੀ ਹੈ ਜਿਸਨੇ ਹਰ ਸ਼ੈਅ ਦੀ ਸਿਰਜਣਾ ਕੀਤੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਪਰਮੇਸ਼ਰ ਦਾ ਭੇਤ ਸਾਰੀ ਮਨੁੱਖਜਾਤੀ ਸਾਹਮਣੇ ਖੋਲ੍ਹਾਂ । ਪਰਮੇਸ਼ਰ ਨੇ ਜੋ ਸਭ ਚੀਜ਼ਾਂ ਦੇ ਸਿਰਜਣਹਾਰ ਹਨ, ਇਹ ਭੇਤ ਪਹਿਲੇ ਸਭ ਯੁੱਗਾਂ ਵਿੱਚ ਆਪਣੇ ਤੱਕ ਰੱਖਿਆ ਸੀ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਸਾਰਿਆਂ ਨੂੰ ਇਹ ਭੇਤ ਪ੍ਰਗਟ ਕਰ ਸਕਾਂ ਜੋ ਪਿਛਲੇ ਯੁੱਗਾਂ ਤੋਂ ਪਰਮੇਸ਼ਵਰ ਵਿੱਚ ਲੁਕਿਆ ਹੋਇਆ ਸੀ ਜਿਸਨੇ ਸਭ ਕੁਝ ਬਣਾਇਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਇਸ ਗੱਲ ਦਾ ਪਰਕਾਸ਼ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਹ ਨੇ ਸਭ ਵਸਤਾਂ ਉਤਪਤ ਕੀਤੀਆਂ
Punjabi ERV
ਅਤੇ ਪਰਮੇਸ਼ੁਰ ਨੇ ਮੈਨੂੰ ਸਮੂਹ ਲੋਕਾਂ ਨੂੰ ਆਪਣੇ ਗੁਪਤ ਸੱਚ ਦੀ ਯੋਜਨਾ ਦੱਸਣ ਦਾ ਕੰਮ ਦਿੱਤਾ। ਇਹ ਗੁਪਤ ਸੱਚ ਆਦਿਕਾਲ ਤੋਂ ਪਰਮੇਸ਼ੁਰ ਵਿੱਚ ਛੁਪਿਆ ਹੋਇਆ ਸੀ। ਇਹ ਪਰਮੇਸ਼ੁਰ ਹੀ ਹੈ ਜਿਸਨੇ ਹਰ ਸ਼ੈਅ ਦੀ ਸਿਰਜਣਾ ਕੀਤੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਗੱਲ ਨੂੰ ਪਰਗਟ ਕਰਾਂ ਕਿ ਉਸ ਭੇਤ ਦੀ ਕੀ ਜੁਗਤੀ ਹੈ ਜਿਹੜਾ ਆਦ ਤੋਂ ਪਰਮੇਸ਼ੁਰ ਵਿੱਚ ਗੁਪਤ ਰਿਹਾ ਹੈ, ਜਿਸ ਨੇ ਯਿਸੂ ਮਸੀਹ ਰਾਹੀਂ ਸਭ ਵਸਤਾਂ ਉਤਪਤ ਕੀਤੀਆਂ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساریاں نُوں اِک گلّ دس دیاں۔ پئی جیہڑا بھیت مُڈھوں سارِیاں شیواں دے پَیدا کرن والے خُدا وِچ چُھپیا رہیا۔ اوہدا کِیہ بندوبست اے۔
Punjabi Standard Bible (Punjabi Standard Bible) 2023
ਅਤੇ ਸਭਨਾਂ ਮਨੁੱਖਾਂ 'ਤੇ ਇਹ ਪਰਗਟ ਕਰਾਂ ਕਿ ਉਸ ਭੇਤ ਦਾ ਪ੍ਰਬੰਧ ਕੀ ਹੈ ਜੋ ਪਰਮੇਸ਼ਰ ਵਿੱਚ ਯੁਗਾਂ ਤੋਂ ਗੁਪਤ ਸੀ ਜਿਸ ਨੇ ਸਭ ਕੁਝ ਸਿਰਜਿਆ;