Ephesians 4:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਸਮੁੱਚਾ ਸਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸਰੀਰ ਦੇ ਸਾਰੇ ਅੰਗ ਜੁੜੇ ਹੋਏ ਅਤੇ ਇਕੱਠੇ ਹਨ। ਸਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸਰੀਰ ਵੱਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਦੇ ਦੁਆਰਾ ਸਰੀਰ ਦੇ ਸਾਰੇ ਅੰਗ ਜੁੜ ਕੇ ਠੀਕ ਤਰ੍ਹਾਂ ਕੰਮ ਕਰਦੇ ਹਨ ਜਿਸ ਦੇ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਜਾਂਦਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਸ ਦੁਆਰਾ ਪੂਰਾ ਸਰੀਰ ਜੁੜਦਾ ਅਤੇ ਬਣਦਾ ਹੈ ਅਤੇ ਪਿਆਰ ਨਾਲ ਵਧਦਾ ਹੈ ਕਿਉਂਕਿ ਹਰੇਕ ਅੰਗ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਰਹਿੰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜਿਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ।।
Punjabi ERV
ਸਮੁੱਚਾ ਸ਼ਰੀਰ ਮਸੀਹ ਉੱਪਰ ਨਿਰਭਰ ਹੈ। ਅਤੇ ਸ਼ਰੀਰ ਦੇ ਸਾਰੇ ਅੰਗ ਜੁਡ਼ੇ ਹੋਏ ਅਤੇ ਇਕਠੇ ਹਨ। ਸ਼ਰੀਰ ਦਾ ਹਰ ਅੰਗ ਆਪਣਾ ਕੰਮ ਕਰਦਾ ਹੈ। ਅਤੇ ਇਸ ਤਰ੍ਹਾਂ ਸੰਪੂਰਣ ਸ਼ਰੀਰ ਵਧਦਾ ਹੈ ਅਤੇ ਪ੍ਰੇਮ ਵਿੱਚ ਮਜ਼ਬੂਤ ਹੁੰਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਤੋਂ ਸੰਪੂਰਨ ਦੇਹੀ ਹਰੇਕ ਜੋੜ ਦੀ ਮਦਦ ਨਾਲ ਸਹੀ ਰੀਤੀ ਨਾਲ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਹਰੇਕ ਅੰਗ ਦੇ ਠੀਕ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਕਿ ਉਹ ਪਿਆਰ ਵਿੱਚ ਆਪਣੀ ਉਸਾਰੀ ਕਰੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جِہدے توں سارا تَن اِک اِک جوڑ دی مدد نال جوڑیا تے گنڈھیا جاندا اے تے اِک اِک انگ دے ولّ کمّ کرن نال مُحبّت وِچ اپنے آپ نُوں اُسارن لئی تَن دا وادھا ہوندا اے۔
Punjabi Standard Bible (Punjabi Standard Bible) 2023
ਜਿਸ ਵਿੱਚ ਸਾਰੀ ਦੇਹ ਹਰੇਕ ਜੋੜ ਦੇ ਦੁਆਰਾ ਇੱਕ-ਇੱਕ ਕਰਕੇ ਇੱਕ ਸੰਗ ਜੁੜਦੀ ਜਾਂਦੀ ਅਤੇ ਹਰੇਕ ਅੰਗ ਦੇ ਸਹੀ ਕੰਮ ਕਰਨ ਦੁਆਰਾ ਵਧਦੀ ਹੋਈ ਆਪਣੇ ਆਪ ਨੂੰ ਪ੍ਰੇਮ ਵਿੱਚ ਉਸਾਰਦੀ ਜਾਂਦੀ ਹੈ।