Ephesians 4:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਉੱਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇੱਕ ਹੀ ਪਰਮੇਸ਼ਰ ਹਨ ਜੋ ਸਾਰਿਆਂ ਦੇ ਪਿਤਾ ਹਨ । ਉਹ ਹੀ ਸਾਰਿਆਂ ਦੇ ਉੱਪਰ ਰਾਜ ਕਰਦੇ ਹਨ ਜੋ ਸਾਰਿਆਂ ਦੇ ਰਾਹੀਂ ਕੰਮ ਕਰਦੇ ਅਤੇ ਸਾਰਿਆਂ ਦੇ ਵਿੱਚ ਵਾਸ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਪਰਮੇਸ਼ਵਰ ਜੋ ਸਾਰਿਆਂ ਦਾ ਪਿਤਾ, ਸਾਰਿਆਂ ਉੱਤੇ ਅਤੇ ਸਾਰਿਆਂ ਦੇ ਦੁਆਰਾ ਅਤੇ ਸਾਰਿਆਂ ਵਿੱਚ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ, ਅਤੇ ਸਭਨਾਂ ਦੇ ਅੰਦਰ ਹੈ
Punjabi ERV
ਉਥੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ, ਜੋ ਸਾਰੀਆਂ ਚੀਜ਼ਾਂ ਦਾ ਪਿਤਾ ਹੈ। ਉਹ ਹਰ ਚੀਜ਼ ਤੇ ਹਕੂਮਤ ਕਰਦਾ ਹੈ। ਉਹ ਹਰ ਜਗ਼੍ਹਾ ਹੈ ਅਤੇ ਹਰ ਚੀਜ਼ ਅੰਦਰ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸਭਨਾਂ ਦਾ ਇੱਕੋ ਪਰਮੇਸ਼ੁਰ ਅਤੇ ਪਿਤਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ساریاں دا اِکّو ای خُدا تے باپ اے۔ جیہڑا ساریاں اُتّے تے ساریاں وِچ تے ساریاں دے اندر اے۔
Punjabi Standard Bible (Punjabi Standard Bible) 2023
ਇੱਕੋ ਪਰਮੇਸ਼ਰ ਅਤੇ ਸਭ ਦਾ ਇੱਕੋ ਪਿਤਾ ਹੈ ਜਿਹੜਾ ਸਭਨਾਂ ਤੋਂ ਉੱਤੇ ਅਤੇ ਸਭਨਾਂ ਦੇ ਵਿਚਕਾਰ ਅਤੇ ਸਭਨਾਂ ਦੇ ਵਿੱਚ ਹੈ।