Esther 1:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਾਤਸ਼ਾਹ ਅਹਸਵੇਰੋਸ਼ ਨੇ ਆਪਣੇ ਰਾਜ ਦੇ ਸਾਰੇ ਹਿਸਿਆਂ ਵਿੱਚ ਚਿੱਠੀਆਂ ਭੇਜੀਆਂ। ਉਸ ਨੇ ਇਹ ਚਿੱਠੀਆਂ ਸਾਰੇ ਸੂਬਿਆਂ ਵਿੱਚ, ਸੂਬੇ ਦੀ ਆਪਣੀ ਬੋਲੀ ਵਿੱਚ ਅਤੇ ਹਰ ਕੌਮ ਦੀ ਆਪਣੀ ਬੋਲੀ ਮੁਤਾਬਕ ਭੇਜੀਆਂ। ਇਉਂ ਉਹ ਚਿੱਠੀਆਂ ਹਰ ਵਿਅਕਤੀ ਦੀ ਬੋਲੀ ਮੁਤਾਬਕ ਭੇਜੀਆਂ ਗਈਆਂ ਤਾਂ ਜੋ ਹਰ ਮਨੁੱਖ ਨੂੰ ਆਪਣੇ ਘਰ ਦਾ ਮੁਖੀਆ ਹੋਵੇ, ਪਤਾ ਚਲ ਜਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਸ ਨੇ ਪਾਤਸ਼ਾਹ ਦੇ ਸਾਰੇ ਸੁਬਿਆਂ ਵਿੱਚ ਸੂਬੇ ਸੂਬੇ ਦੀ ਲਿਖਤ ਅਨੁਸਾਰ ਅਤੇ ਉੱਮਤ ਉੱਮਤ ਦੀ ਬੋਲੀ ਅਨੁਸਾਰ ਪੱਤਰ ਘੱਲੇ ਕਿ ਹਰ ਮਨੁੱਖ ਆਪਣੇ ਘਰ ਉੱਤੇ ਹਕੂਮਤ ਕਰੇ ਅਤੇ ਆਪਣੀ ਉੱਮਤ ਦੀ ਬੋਲੀ ਵਿੱਚ ਇਸ ਦਾ ਪਰਚਾਰ ਕਰੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਸ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਹਰ ਸੂਬੇ ਦੀ ਭਾਸ਼ਾ ਅਨੁਸਾਰ ਹੁਕਮਨਾਮੇ ਭੇਜੇ ਤਾਂ ਜੋ ਹਰ ਪੁਰਖ ਆਪਣੇ-ਆਪਣੇ ਘਰ ਉੱਤੇ ਅਧਿਕਾਰ ਰੱਖੇ ਅਤੇ ਆਪਣੀ ਜਾਤੀ ਦੀ ਭਾਸ਼ਾ ਵਿੱਚ ਇਸ ਗੱਲ ਦਾ ਪ੍ਰਚਾਰ ਕਰੇ।