Esther 1:6 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਬਾਗ ਅੰਦਰ ਚਿੱਟੇ ਅਤੇ ਜਾਮਨੀ ਰੰਗ ਦੇ ਸੂਤੀ ਪਰਦੇ, ਚਾਂਦੀ ਦੇ ਛਲਿਆਂ ਅਤੇ ਸਫ਼ੇਦ ਸੂਤੀ ਡੋਰੀਆਂ, ਅਤੇ ਬੈਁਗਨੀ ਰੰਗ ਦੀਆਂ ਡੋਰੀਆਂ ਨਾਲ ਸਂਗਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ। ਸੋਨੇ ਅਤੇ ਚਾਂਦੀ ਦੀਆਂ ਚੌਁਕੀਆਂ ਸਂਗਮਰਮਰ, ਲਾਲ ਸਖਤ ਬਲੌਰੀ ਚੱਟਾਨ, ਸੀਪ ਅਤੇ ਹੋਰ ਕੀਮਤੀ ਪੱਥਰ ਤੋਂ ਬਣੀ ਫਰਸ਼ ਤੇ ਰੱਖੀਆਂ ਹੋਈਆਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਉੱਥੇ ਚਿੱਟੇ ਅਰ ਨੀਲੇ ਰੰਗ ਦੇ ਕਤਾਨੀ ਪੜਦੇ ਚਾਂਦੀ ਦੇ ਛਲਿਆਂ ਨਾਲ ਕਤਾਨੀ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਸੰਗ ਮਰਮਰ ਦੇ ਥੰਮਾਂ ਨਾਲ ਬੰਨ੍ਹੇ ਹੋਏ ਸਨ ਅਤੇ ਚੌਕੀਆ ਸੋਨੇ ਅਤੇ ਚਾਂਦੀ ਦੀਆਂ ਲਾਲ ਅਰ ਚਿੱਟੇ ਅਰ ਪੀਲੇ ਅਤੇ ਕਾਲੇ ਸੰਗ ਮਰਮਰ ਦੇ ਫਰਸ਼ ਉੱਤੇ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉੱਥੇ ਸਫ਼ੇਦ ਅਤੇ ਨੀਲੇ ਰੰਗ ਦੇ ਮਹੀਨ ਪਰਦੇ ਸਨ, ਜੋ ਮਹੀਨ ਸਫ਼ੇਦ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਚਾਂਦੀ ਦੇ ਛੱਲਿਆਂ ਵਿੱਚ, ਸੰਗਮਰਮਰ ਦੇ ਥੰਮ੍ਹਾਂ ਨਾਲ ਬੰਨ੍ਹੇ ਹੋਏ ਸਨ, ਅਤੇ ਉੱਥੇ ਦੀਆਂ ਚੌਂਕੀਆਂ ਸੋਨੇ ਅਤੇ ਚਾਂਦੀ ਦੀਆਂ ਸਨ ਅਤੇ ਲਾਲ ਤੇ ਚਿੱਟੇ ਤੇ ਪੀਲੇ ਤੇ ਕਾਲੇ ਸੰਗਮਰਮਰ ਨਾਲ ਬਣੇ ਹੋਏ ਫ਼ਰਸ਼ ਉੱਤੇ ਰੱਖੀਆਂ ਹੋਈਆਂ ਸਨ।