Esther 2:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਅਸਤਰ ਦੀ ਪਾਤਸ਼ਾਹ ਕੋਲ ਜਾਣ ਦੀ ਵਾਰੀ ਆਈ, ਤਾਂ ਉਸ ਨੇ ਕੋਈ ਮੰਗ ਨਾ ਕੀਤੀ (ਅਸਤਰ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ, ਜਿਸ ਨੇ ਉਸ ਨੂੰ ਗੋਦ ਲਿਆ ਸੀ।) ਪਾਤਸ਼ਾਹ ਕੋਲ ਜਾਣ ਤੋਂ ਪਹਿਲਾਂ, ਉਸ ਨੇ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ। ਉਸ ਨੇ ਸਿਰਫ਼ ਹੇਗਈ ਦੀ ਸਲਾਹ ਹੀ ਲਈ, ਜੋ ਕਿ ਜਨਾਨੀਆਂ ਦਾ ਸਰਪ੍ਰਸਤ ਸੀ, ਕਿ ਉਸ ਲਈ ਕੀ ਲੈਣਾ ਠੀਕ ਰਹੇਗਾ। ਜਿਹੜਾ ਵੀ ਅਸਤਰ ਵੱਲ ਵੇਖ ਦਾ ਉਸ ਨੂੰ ਪਸੰਦ ਕਰਦਾ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਜਦ ਅਸਤਰ ਜਿਹੜੀ ਮਾਰਦਕਈ ਦੇ ਚਾਚੇ ਅਬੀਹਯਿਲ ਦੀ ਧੀ ਸੀ ਜਿਹ ਨੇ ਉਹ ਨੂੰ ਲੈ ਕੇ ਧੀ ਬਣਾ ਲਿਆ ਸੀ ਪਾਤਸ਼ਾਹ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸ ਨੇ ਕੁਝ ਨਾ ਮੰਗਿਆ ਸਵਾਏ ਏਸ ਦੇ ਜੋ ਹਗਈ ਖੁਸਰੇ ਨੇ ਜਿਹੜਾ ਤੀਵੀਆਂ ਦਾ ਰਾਖਾ ਸੀ ਉਸ ਦੇ ਲਈ ਠਹਿਰਾਇਆ ਸੀ ਅਤੇ ਅਸਤਰ ਸਭ ਦੇ ਵੇਖਣ ਵਿੱਚ ਮਨਮੋਹਣੀ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਜਦ ਅਸਤਰ ਦੀ ਜਿਹੜੀ ਮਾਰਦਕਈ ਦੇ ਚਾਚੇ ਅਬੀਹੈਲ ਦੀ ਧੀ ਸੀ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਬਣਾ ਲਿਆ ਸੀ, ਰਾਜਾ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸ ਨੇ ਉਨ੍ਹਾਂ ਚੀਜ਼ਾਂ ਤੋਂ ਵੱਧ ਜੋ ਇਸਤਰੀਆਂ ਦੇ ਪ੍ਰਬੰਧਕ ਰਾਜਾ ਦੇ ਖੁਸਰੇ ਹੇਗਈ ਨੇ ਉਸ ਦੇ ਲਈ ਠਹਿਰਾਇਆ ਸੀ, ਹੋਰ ਕੁਝ ਨਾ ਮੰਗਿਆ। ਜਿੰਨ੍ਹਿਆਂ ਨੇ ਅਸਤਰ ਨੂੰ ਵੇਖਿਆ, ਉਹ ਸਭ ਉਸ ਤੋਂ ਪ੍ਰਸੰਨ ਹੋਏ।