Esther 2:7 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮਾਰਦਕਈ ਦੀ ਇੱਕ ਚਾਚੇ ਦੀ ਕੁੜੀ ਸੀ ਜਿਸ ਦਾ ਨਾਂਉ ਹਦੱਸਾਹ ਸੀ। ਉਹ ਅਨਾਬ ਸੀ, ਜਿਸ ਕਾਰਣ ਉਸ ਦੀ ਦੇਖ ਭਾਲ ਮਾਰਦਕਈ ਕਰਦਾ ਸੀ। ਉਸ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਆਪਣੀ ਧਰਮ ਦੀ ਧੀ ਬਣਾਇਆ। ਹਦੱਸਾਹ ਦਾ ਦੂਜਾ ਨਾਂਉ ਅਸਤਰ ਸੀ। ਅਸਤਰ ਵੇਖਣ ਵਿੱਚ ਵੀ ਬੜੀ ਸੋਹਣੀ-ਸੁਨੱਥੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਹੱਦਸਾਹ ਅਰਥਾਤ ਅਸਤਰ ਆਪਣੇ ਚਾਚੇ ਦੀ ਧੀ ਨੂੰ ਪਾਲਿਆ ਕਿਉਂਕਿ ਨਾ ਉਹ ਦਾ ਪਿਉ ਸੀ ਨਾ ਮਾਂ ਸੀ, ਇਹ ਛੋਕਰੀ ਵੇਖਣ ਪਾਖਣ ਵਿੱਚ ਸੋਹਣੀ ਸੀ ਅਤੇ ਜਦ ਉਸ ਦੇ ਮਾਂ ਪਿਉ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਕਰਕੇ ਲੈ ਲਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮਾਰਦਕਈ ਨੇ ਹੱਦਸਾਹ ਨਾਮਕ ਚਾਚੇ ਦੀ ਧੀ ਨੂੰ, ਜੋ ਇਬਰਾਨੀ ਭਾਸ਼ਾ ਵਿੱਚ ਅਸਤਰ ਵੀ ਕਹਾਉਂਦੀ ਸੀ ਪਾਲਿਆ ਪੋਸਿਆ ਕਿਉਂਕਿ ਉਸ ਦੇ ਮਾਤਾ-ਪਿਤਾ ਨਹੀਂ ਸਨ, ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜਦ ਉਸ ਦੇ ਮਾਤਾ-ਪਿਤਾ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ।