Esther 3:8 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਦ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਕੋਲ ਆ ਕੇ ਆਖਿਆ, “ਹੇ ਪਾਤਸਾਹ ਅਹਸ਼ਵੇਰੋਸ਼, ਤੇਰੇ ਰਾਜ ਦੇ ਸਾਰੇ ਸੂਬਿਆਂ ਵਿੱਚ, ਇੱਕ ਉੱਮਤ ਸਾਰੇ ਲੋਕਾਂ ਵਿੱਚ ਖਿਲਰੀ ਅਤੇ ਫੈਲੀ ਹੋਈ ਹੈ। ਉਨ੍ਹਾਂ ਲੋਕਾਂ ਦੀਆਂ ਰੀਤਾਂ ਬਾਕੀ ਲੋਕਾਂ ਨਾਲੋਂ ਵੱਖਰੀਆਂ ਹਨ। ਇਹ ਲੋਕ ਰਾਜੇ ਦੇ ਕਨੂੰਨਾਂ ਨੂੰ ਵੀ ਨਹੀਂ ਮੰਨਦੇ ਸੋ ਇਹ ਪਾਤਸ਼ਾਹ ਲਈ ਲਾਭਵਂਦ ਨਹੀਂ ਕਿ ਅਜਿਹੇ ਲੋਕ ਤੁਹਾਡੇ ਰਾਜ ਵਿੱਚ ਨਿਵਾਸ ਕਰਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਨੂੰ ਆਖਿਆ, ਆਪ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਇੱਕ ਉੱਮਤ ਸਾਰੀਆਂ ਉੱਮਤਾਂ ਵਿੱਚ ਖਿੱਲਰੀ ਅਤੇ ਫੈਲੀ ਹੋਈ ਹੈ। ਉਸ ਦੀਆਂ ਰੀਤੀਆਂ ਹੋਰ ਸਾਰੀਆਂ ਉੱਮਤਾਂ ਨਾਲੋਂ ਵੱਖਰੀਆਂ ਹਨ ਅਰ ਓਹ ਪਾਤਸ਼ਾਹ ਦੇ ਕਨੂਨ ਨੂੰ ਨਹੀਂ ਮੰਨਦੇ ਇਸ ਲਈ ਉਸ ਉੱਮਤ ਨੂੰ ਰਹਿਣ ਦੇਣਾ ਪਾਤਸ਼ਾਹ ਲਈ ਲਾਭਵੰਤ ਨਹੀਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਆਪ ਜੀ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਖਿੱਲਰੀ ਅਤੇ ਫੈਲੀ ਹੋਈ ਇੱਕ ਜਾਤੀ ਹੈ, ਜਿਨ੍ਹਾਂ ਦੀਆਂ ਰੀਤਾਂ ਹੋਰ ਸਾਰੀਆਂ ਜਾਤੀਆਂ ਨਾਲੋਂ ਵੱਖਰੀਆਂ ਹਨ, ਅਤੇ ਉਹ ਰਾਜਾ ਦੇ ਕਨੂੰਨ ਨੂੰ ਨਹੀਂ ਮੰਨਦੇ, ਇਸ ਲਈ ਉਸ ਜਾਤੀ ਨੂੰ ਰਹਿਣ ਦੇਣਾ ਰਾਜਾ ਲਈ ਲਾਭਦਾਇਕ ਨਹੀਂ ਹੈ।