Esther 4:11 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ-ਉਸ ਵਿਅਕਤੀ ਦੀ ਜਾਨ ਬਚ ਜਾਵੇਗੀ। 30 ਦਿਨ ਹੋ ਗਏ ਹਨ ਅਤੇ ਮੈਨੂੰ ਅੰਦਰ ਰਾਜੇ ਦੇ ਕੋਲ ਹੋਣ ਲਈ ਨਹੀਂ ਸੱਦਿਆ ਗਿਆ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਪਾਤਸ਼ਾਹ ਦੇ ਸਾਰੇ ਟਹਿਲੂਏ ਅਰ ਪਾਤਸ਼ਾਹੀ ਸੂਬਿਆਂ ਦੇ ਸਾਰੇ ਲੋਕ ਜਾਣਦੇ ਹਨ ਕਿ ਪਾਤਸ਼ਾਹ ਦੇ ਅੰਦਰਲੇ ਵੇਹੜੇ ਦੇ ਸਿੰਘਾਸਣ ਦੇ ਕੋਲ ਜਾਣ ਵਾਲਿਆਂ ਲਈ, ਭਾਵੇਂ ਆਦਮੀ ਹੋਵੇ ਭਾਵੇਂ ਤੀਵੀਂ, ਬਿਨਾਂ ਸੱਦੇ ਤੇ ਜਾਣ ਦਾ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ ਪਰ ਜਿਸ ਦੇ ਲਈ ਪਾਤਸ਼ਾਹ ਨੇ ਸੁਨਹਿਰੀ ਆਸਾ ਉਠਾਇਆ ਹੋਵੇ ਉਹ ਜੀਉਂਦਾ ਰਹੇਗਾ ਪਰ ਤੀਹ ਦਿਨ ਹੋ ਗਏ ਹਨ ਕਿ ਮੈਂ ਪਾਤਸ਼ਾਹ ਦੇ ਕੋਲ ਅੰਦਰ ਬੁਲਾਈ ਨਹੀਂ ਗਈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
“ਰਾਜਾ ਦੇ ਸਾਰੇ ਕਰਮਚਾਰੀ, ਸਗੋਂ ਰਾਜ ਦੇ ਸਾਰੇ ਸੂਬਿਆਂ ਦੇ ਲੋਕ ਜਾਣਦੇ ਹਨ ਕਿ ਭਾਵੇਂ ਪੁਰਸ਼ ਹੋਵੇ, ਭਾਵੇਂ ਇਸਤਰੀ, ਜੋ ਬਿਨ੍ਹਾਂ ਸੱਦੇ ਰਾਜਾ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਜਾਵੇ, ਉਸ ਦੇ ਲਈ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ, ਸਿਰਫ਼ ਉਹ ਹੀ ਜੀਉਂਦਾ ਬਚਦਾ ਹੈ ਜਿਸ ਦੇ ਲਈ ਰਾਜਾ ਆਪਣਾ ਸੋਨੇ ਦਾ ਆੱਸਾ ਵਧਾਵੇ। ਪਰ ਮੈਂ ਤੀਹ ਦਿਨਾਂ ਤੋਂ ਰਾਜਾ ਦੇ ਕੋਲ ਅੰਦਰ ਨਹੀਂ ਬੁਲਾਈ ਗਈ।”