Esther 4:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੇ ਤੂੰ ਇਸ ਵੇਲੇ ਚੁੱਪ ਸਾਧ ਲਈ ਤਾਂ ਯਹੂਦੀਆਂ ਲਈ ਰਿਹਾਈ ਅਰ ਛੁਟਕਾਰਾ ਕਿਸੇ ਹੋਰ ਥਾਂ ਤੋਂ ਆਵੇਗਾ ਪਰ ਤੂੰ ਅਰ ਤੇਰੇ ਪਿਤਾ ਦਾ ਟੱਬਰ ਨਾਸ਼ ਹੋ ਜਾਓਗੇ ਅਤੇ ਕੀ ਜਾਣੀਏ ਕਿ ਤੂੰ ਅਜੇਹੇ ਵੇਲੇ ਲਈ ਪਾਤਸ਼ਾਹੀ ਤੀਕ ਪੁੱਜੀ ਹੈਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ। ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈਂ?”