Esther 5:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਅਤੇ ਇੱਥੇ ਹੀ ਬਸ ਨਹੀਂ”, ਹਾਮਾਨ ਨੇ ਅੱਗੋਂ ਇਹ ਵੀ ਆਖਿਆ, “ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸੱਦਿਆ ਹੈ। ਅਤੇ ਕੱਲ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਹਾਮਾਨ ਨੇ ਹੋਰ ਏਹ ਵੀ ਆਖਿਆ ਕਿ ਅਸਤਰ ਮਲਕਾ ਨੇ ਪਾਤਸ਼ਾਹ ਦੇ ਸੰਗ ਪਰਸ਼ਾਦ ਛਕਣ ਲਈ ਜਿਹੜਾ ਉਸ ਨੇ ਤਿਆਰ ਕੀਤਾ ਮੇਰੇ ਬਿਨਾ ਹੋਰ ਕਿਸੇ ਨੂੰ ਨਹੀਂ ਸੱਦਿਆ ਅਤੇ ਕੱਲ ਦੇ ਲਈ ਵੀ ਉਸ ਨੇ ਪਾਤਸ਼ਾਹ ਦੇ ਸੰਗ ਮੈਨੂੰ ਹੀ ਸੱਦਿਆ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਾਮਾਨ ਨੇ ਇਹ ਵੀ ਕਿਹਾ, ਰਾਣੀ ਅਸਤਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ।