Esther 6:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫਿਰ ਉਹ ਪੋਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਮਹੱਤਵਪੂਰਣ ਸਰਦਾਰਾਂ ਵਿੱਚੋਂ ਕਿਸੇ ਇੱਕ ਦੇ ਹੱਥਾਂ ਵਿੱਚ ਦਿੱਤੇ ਜਾਣ ਤਾਂ ਜੋ ਉਹ ਉਸ ਮਨੁੱਖ ਨੂੰ ਇਹ ਪੋਸ਼ਾਕ ਪੁਆਵੇ ਜਿਸ ਨੂੰ ਪਾਤਸ਼ਾਹ ਸਂਮਾਨ ਦੇਣਾ ਚਾਹੁੰਦਾ ਫੇਰ ਉਹ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਁਕ ਵਿੱਚ ਫਿਰਾਇਆ ਜਾਵੇ, ਅਤੇ ਇਹ ਐਲਾਨ ਕੀਤਾ ਜਾਵੇ, ‘ਜਿਸ ਮਨੁੱਖ ਨੂੰ ਪਾਤਸ਼ਾਹ ਮਾਨ ਵਡਿਆਈ ਦੇਣੀ ਚਾਹੁੰਦਾ ਹੈ, ਇਹ ਉਸ ਲਈ ਕੀਤਾ ਗਿਆ ਹੈ!’”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਪੁਸ਼ਾਕ ਅਤੇ ਉਹ ਘੋੜਾ ਪਾਤਸ਼ਾਹ ਦੇ ਸਰਦਾਰਾਂ ਵਿੱਚੋਂ ਸਭ ਤੋਂ ਉੱਚੀ ਪਦਵੀ ਵਾਲੇ ਮਨੁੱਖ ਦੇ ਹੱਥ ਵਿੱਚ ਦਿੱਤੇ ਜਾਣ ਤਾਂ ਜੋ ਉਸ ਮਨੁੱਖ ਨੂੰ ਉਹ ਪੁਸ਼ਾਕ ਪੁਆਵੇ ਜਿਹ ਨੂੰ ਪਾਤਸ਼ਾਹ ਪਤ ਦੇਣੀ ਚਾਹੇ ਅਤੇ ਉਸ ਨੂੰ ਘੋੜੇ ਉੱਤੇ ਚੜ੍ਹਾ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਹ ਦੇ ਸਾਹਮਣੇ ਡੌਂਡੀ ਪਿਟਵਾਈ ਜਾਵੇ ਕਿ ਜਿਸ ਮਨੁੱਖ ਨੂੰ ਪਾਤਸ਼ਾਹ ਪਤ ਦੇਣੀ ਚਾਹੁੰਦਾ ਹੈ ਉਹ ਦੇ ਨਾਲ ਏਦਾਂ ਹੀ ਕੀਤਾ ਜਾਵੇਗਾ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਮਨਾਦੀ ਕਰਵਾਈ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ!”