Esther 7:8 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਦੋਂ ਪਾਤਸ਼ਾਹ ਬਾਗ਼ ਵਿੱਚੋਂ ਦਾਅਵਤਖਾਨੇ ਵੱਲ ਮੁੜ ਰਿਹਾ ਸੀ, ਤਾਂ ਉਸ ਨੇ ਹਾਮਾਨ ਨੂੰ ਉਸ ਚੌਂਕੀ ਤੇ ਡਿਗਦਿਆਂ ਵੇਖਿਆ ਜਿੱਥੇ ਅਸਤਰ ਬੈਠੀ ਹੋਈ ਸੀ ਤਾਂ ਪਾਤਸ਼ਾਹ ਕਰੋਧ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ, “ਮੇਰੇ ਘਰ ਵਿੱਚ ਹੁੰਦਿਆਂ ਹੋਇਆਂ ਮੇਰੀ ਰਾਣੀ ਤੇ ਕਾਮਵਾਸਨਾ ਨਾਲ ਵਾਰ ਕਰਨ ਦੀ ਤੇਰੀ ਇੰਨੀ ਜੁਰਅਤ ਕਿਵੇਂ ਹੋਈ?” ਜਿਉਂ ਹੀ ਪਾਤਸ਼ਾਹ ਨੇ ਇਉਂ ਆਖਿਆ ਤਾਂ ਦਾਸਾਂ ਨੇ ਦਾਅਵਤਖਾਨੇ ਵਿੱਚ ਆ ਕੇ ਹਾਮਾਨ ਨੂੰ ਮਾਰ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਪਾਤਸ਼ਾਹ ਮਹਿਲ ਦੇ ਬਾਗ ਤੋਂ ਮਧ ਪੀਣ ਦੇ ਅਸਥਾਨ ਨੂੰ ਮੁੜਿਆ ਅਤੇ ਹਾਮਾਨ ਉਸ ਪਲੰਗ ਉੱਤੇ ਜਿਹਦੇ ਉੱਤੇ ਅਸਤਰ ਸੀ ਡਿੱਗ ਪਿਆ ਤਾਂ ਪਾਤਸ਼ਾਹ ਨੇ ਆਖਿਆ, ਏਹ ਘਰ ਵਿੱਚ ਹੀ ਮੇਰੇ ਸਾਹਮਣੇ ਮਲਕਾ ਉੱਤੇ ਜ਼ਬਰਦਸਤੀ ਕਰਨੀ ਚਾਉਂਦਾ ਹੈ? ਇਹ ਗੱਲ ਪਾਤਸ਼ਾਹ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਉਨ੍ਹਾਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਦੋਂ ਰਾਜਾ ਸ਼ਾਹੀ ਬਾਗ਼ ਤੋਂ ਮਧ ਪੀਣ ਦੇ ਸਥਾਨ ਨੂੰ ਮੁੜ ਕੇ ਆਇਆ, ਤਾਂ ਕੀ ਵੇਖਿਆ ਕਿ ਹਾਮਾਨ ਉਸ ਚੌਂਕੀ ਉੱਤੇ ਜਿਹ ਦੇ ਉੱਤੇ ਅਸਤਰ ਬੈਠੀ ਹੋਈ ਸੀ, ਝੁਕਿਆ ਹੋਇਆ ਸੀ, ਤਦ ਰਾਜਾ ਨੇ ਕਿਹਾ, “ਕੀ ਇਹ ਘਰ ਵਿੱਚ ਮੇਰੇ ਹੀ ਸਾਹਮਣੇ ਰਾਣੀ ਉੱਤੇ ਜ਼ਬਰਦਸਤੀ ਕਰਨਾ ਚਾਹੁੰਦਾ ਹੈ?” ਇਹ ਗੱਲ ਰਾਜਾ ਦੇ ਮੂੰਹ ਤੋਂ ਨਿੱਕਲੀ ਹੀ ਸੀ ਕਿ ਸਿਪਾਹੀਆਂ ਨੇ ਹਾਮਾਨ ਦਾ ਮੂੰਹ ਢੱਕ ਦਿੱਤਾ।