Esther 7:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਨੇ ਹਰਬੋਨਾਹ ਨੇ ਪਾਤਸ਼ਾਹ ਨੂੰ ਆਖਿਆ, “ਇੱਕ 75 ਫੁੱਟ ਉੱਚੀ ਝੂਲਦੀ ਚੌਂਕੀ ਹਾਮਾਨ ਨੇ ਮਰਦਕਈ ਨੂੰ ਸੂਲੀ ਚੜ੍ਹਾਉਣ ਲਈ ਆਪਣੇ ਘਰ ਦੇ ਅੱਗੇ ਬਣਾਈ ਹੈ ਮਾਰਦਜਈ ਹੀ ਉਹ ਆਦਮੀ ਹੈ ਜਿਸਨੇ ਤੈਨੂੰ ਮਾਰੇ ਜਾਣ ਦੀ ਵਿਉਂਤ ਬਾਰੇ ਜਾਣਕਾਰੀ ਦੇਕੇ ਤੇਰੀ ਜਾਨ ਬਚਾਈ ਸੀ।” ਪਾਤਸ਼ਾਹ ਨੇ ਕਿਹਾ, “ਇਸੇ ਸੂਲੀ ਤੇ ਹਾਮਾਨ ਨੂੰ ਟੰਗ ਦੇਵੋ।”
Punjabi Bible 2016 - ਪਵਿੱਤਰ ਬਾਈਬਲ O.V.
ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾਹ ਨੇ ਪਾਤਸ਼ਾਹ ਦੇ ਸਨਮੁਖ ਆਖਿਆ, ਨਾਲੇ ਵੇਖੋ ਜੀ, ਪੰਜਾਹ ਹੱਥ ਉੱਚੀ ਸੂਲੀ ਜਿਹੜੀ ਹਾਮਾਨ ਨੇ ਮਾਰਦਕਈ ਲਈ ਜਿਸ ਨੇ ਪਾਤਸ਼ਾਹ ਦਾ ਭਲਾ ਕੀਤਾ ਸੀ ਬਣਵਾਈ ਹੈ ਉਹ ਦੇ ਘਰ ਖੜੀ ਹੈ। ਪਾਤਸ਼ਾਹ ਨੇ ਆਖਿਆ ਕਿ ਇਹ ਨੂੰ ਉਹ ਦੇ ਉੱਤੇ ਟੰਗ ਦਿਓ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਰਾਜਾ ਦੇ ਸਾਹਮਣੇ ਖੜ੍ਹੇ ਰਹਿਣ ਵਾਲੇ ਖੁਸਰਿਆਂ ਵਿੱਚੋਂ ਇੱਕ ਖੁਸਰੇ ਹਰਬੋਨਾ ਨੇ ਰਾਜਾ ਨੂੰ ਕਿਹਾ, “ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।” ਰਾਜਾ ਨੇ ਕਿਹਾ, “ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!”