Esther 8:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਦਿਨ ਪਾਤਸ਼ਾਹ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵੈਰੀ ਹਾਮਾਨ ਦਾ ਸਾਰਾ ਸਮਾਨ ਤੇ ਮਲਕੀਅਤ ਰਾਣੀ ਅਸਤਰ ਦੇ ਹਵਾਲੇ ਕਰ ਦਿੱਤੀ। ਅਸਤਰ ਨੇ ਪਾਤਸ਼ਾਹ ਨੂੰ ਮਾਰਦਕਈ ਬਾਰੇ ਵੀ ਦੱਸ ਦਿੱਤਾ ਕਿ ਉਹ ਉਸ ਦਾ ਕੀ ਲੱਗਦਾ ਹੈ। ਤਦ ਮਾਰਦਕਈ ਪਾਤਸ਼ਾਹ ਨੂੰ ਮਿਲਣ ਆਇਆ।
Punjabi Bible 2016 - ਪਵਿੱਤਰ ਬਾਈਬਲ O.V.
ਉਸ ਦਿਨ ਅਹਸ਼ਵੇਰੋਸ਼ ਪਾਤਸ਼ਾਹ ਨੇ ਯਹੂਦੀਆਂ ਦੇ ਦੂਤੀ ਦੁਸ਼ਮਣ ਹਾਮਾਨ ਦਾ ਘਰ ਅਸਤਰ ਮਲਕਾ ਨੂੰ ਦੇ ਦਿੱਤਾ ਅਤੇ ਮਾਰਦਕਈ ਪਾਤਸ਼ਾਹ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਦੱਸ ਦਿੱਤਾ ਸੀ ਕਿ ਉਹ ਉਸ ਦਾ ਕੀ ਲੱਗਦਾ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੋਧੀ ਹਾਮਾਨ ਦਾ ਘਰ ਰਾਣੀ ਅਸਤਰ ਨੂੰ ਦੇ ਦਿੱਤਾ। ਮਾਰਦਕਈ ਰਾਜਾ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਰਾਜਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਨਾਲ ਅਸਤਰ ਦਾ ਕੀ ਰਿਸ਼ਤਾ ਸੀ।