Esther 8:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਲਦੀ ਹੀ ਪਾਤਸ਼ਾਹ ਦੇ ਸੱਕੱਤਰ ਸੱਦੇ ਗਏ। ਇਹ ਸਭ ਕਾਰਜ ਸੀਵਾਨ ਦੇ ਤੀਜੇ ਮਹੀਨੇ ਦੇ ਤੇਈਵੇਂ ਦਿਨ ਨੂੰ ਕੀਤਾ ਗਿਆ। ਉਨ੍ਹਾਂ ਸੱਕੱਤਰਾਂ ਨੇ ਮਾਰਦਕਈ ਦੇ ਹੁਕਮ ਮੁਤਾਬਕ ਯਹੂਦੀਆਂ, ਆਗੂਆਂ, ਰਾਜਪਾਲਾਂ ਅਤੇ ਹਿਂਦ ਤੋਂ ਕੁਸ਼ ਤੀਕ 127 ਸੂਬਿਆਂ ਦੇ ਅਧਿਕਾਰੀਆਂ ਨੂੰ ਲਿਖਿਆ। ਉਹ ਆਦੇਸ਼ ਲੋਕਾਂ ਦੇ ਹਰ ਸਮੂਹ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਅਤੇ ਵਰਨਮਾਲਾ ਵਿੱਚ ਲਿਖੇ ਗਏ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਸ ਵੇਲੇ ਤੀਸਰੇ ਮਹੀਨੇ ਅਰਥਾਤ ਸੀਵਾਨ ਦੇ ਮਹੀਨੇ ਦੀ ਤੇਈਵੀਂ ਤਾਰੀਖ ਨੂੰ ਪਾਤਸ਼ਾਹ ਦੇ ਲਿਖਾਰੀ ਸੱਦੇ ਗਏ ਅਤੇ ਮਾਰਦਕਈ ਦੇ ਸਾਰੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਰ ਮਨਸਬਦਾਰਾਂ ਅਤੇ ਨੈਬ - ਮਨਸਬਦਾਰਾਂ ਲਈ ਅਤੇ ਸੂਬਿਆਂ ਦੇ ਸਰਦਾਰਾਂ ਲਈ ਜਿਹੜੇ ਹਿੰਦ ਤੋਂ ਕੂਸ਼ ਤੀਕ ਇੱਕ ਸੌ ਸਤਾਈ ਸੂਬਿਆਂ ਵਿੱਚ ਸਨ ਹਰ ਸੂਬੇ ਨੂੰ ਉਹ ਦੀ ਲਿਖਤ ਵਿੱਚ ਅਰ ਹਰ ਉੱਮਤ ਨੂੰ ਉਹ ਦੀ ਬੋਲੀ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਬੋਲੀ ਵਿੱਚ ਲਿਖਿਆ ਗਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸੇ ਸਮੇਂ ਅਰਥਾਤ ਸੀਵਾਨ ਨਾਮਕ ਤੀਸਰੇ ਮਹੀਨੇ ਦੀ ਤੇਈਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ ਅਤੇ ਮਾਰਦਕਈ ਦੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਤੇ ਹਾਕਮਾਂ ਅਤੇ ਪ੍ਰਧਾਨਾਂ ਲਈ ਅਤੇ ਹਿੰਦੁਸਤਾਨ ਤੋਂ ਲੈ ਕੇ ਕੂਸ਼ ਤੱਕ ਇੱਕ ਸੌ ਸਤਾਈ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਪ੍ਰਧਾਨਾਂ ਲਈ, ਹਰ ਇੱਕ ਸੂਬੇ ਦੀ ਲਿਖਤ ਅਤੇ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਭਾਸ਼ਾ ਵਿੱਚ ਲਿਖਿਆ ਗਿਆ।