Esther 9:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਬਾਰ੍ਹਵੇਂ ਮਹੀਨੇ (ਅਦਾਰ) ਦੇ ਤੇਰ੍ਹਵੇਂ ਦਿਨ ਲੋਕਾਂ ਲਈ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਲਾਜ਼ਮੀ ਸੀ। ਇਸ ਦਿਨ ਯਹੂਦੀਆਂ ਦੇ ਵੈਰੀਆਂ ਨੂੰ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਪੂਰੀ ਉਮੀਦ ਸੀ। ਪਰ ਹੁਣ ਹਾਲਾਤ ਬਦਲ ਗਏ ਸਨ। ਹੁਣ ਯਹੂਦੀ ਆਪਣੇ ਵੈਰੀਆਂ ਤੋਂ, ਜਿਹੜੇ ਕਿ ਯਹੂਦੀਆਂ ਨਾਲ ਨਫਰਤ ਕਰਦੇ ਸਨ, ਤਕੜੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਹੁਣ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਜਦ ਪਾਤਸ਼ਾਹ ਦੀ ਗੱਲ ਅਤੇ ਹੁਕਮ ਉੱਤੇ ਕੰਮ ਕਰਨ ਦਾ ਵੇਲਾ ਨੇੜੇ ਆਇਆ ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ਼ਾ ਸੀ ਭਈ ਓਹ ਓਹਨਾਂ ਉੱਤੇ ਜ਼ੋਰ ਪਾ ਲੈਣਗੇ ਪਰ ਹੋਇਆ ਇਸ ਦੇ ਉਲਟ ਭਈ ਯਹੂਦੀਆਂ ਨੇ ਆਪਣੇ ਤੋਂ ਘਿਣ ਕਰਨ ਵਾਲਿਆਂ ਉੱਤੇ ਜ਼ੋਰ ਪਾ ਲਿਆ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੁਣ ਅਦਾਰ ਨਾਮਕ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ, ਜਦ ਰਾਜਾ ਦੇ ਹੁਕਮ ਅਤੇ ਨਿਯਮ ਉੱਤੇ ਕੰਮ ਕਰਨ ਦਾ ਸਮਾਂ ਨਜ਼ਦੀਕ ਆਇਆ, ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ ਸੀ ਕਿ ਉਹ ਉਹਨਾਂ ਨੂੰ ਦਬਾ ਲੈਣਗੇ, ਪਰ ਹੋਇਆ ਇਸ ਦੇ ਉਲਟ ਅਤੇ ਯਹੂਦੀਆਂ ਨੇ ਉਨ੍ਹਾਂ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਦਬਾ ਲਿਆ।