Esther 9:12 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਪਾਤਸ਼ਾਹ ਨੇ ਰਾਣੀ ਅਸਤਰ ਨੂੰ ਕਿਹਾ, “ਯਹੂਦੀਆਂ ਨੇ ਹਾਮਾਨ ਦੇ ਦੇਸ਼ਾਂ ਪੁੱਤਰਾਂ ਸਮੇਤ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਮਾਰ ਦਿੱਤਾ ਹੈ। ਹੁਣ ਮੈਨੂੰ ਦੱਸ ਕਿ ਪਾਤਸ਼ਾਹ ਦੇ ਬਚੇ ਹੋਏ ਪ੍ਰਾਂਤਾਂ ਵਿੱਚ ਕੀ ਕੀਤਾ ਜਾਵੇ? ਮੈਨੂੰ ਦੱਸ ਮੈ ਇਸ ਨੂੰ ਪੂਰਾ ਕਰਾਂਗਾ।”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਪਾਤਸ਼ਾਹ ਨੇ ਅਸਤਰ ਮਲਕਾ ਨੂੰ ਆਖਿਆ ਕਿ ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖ ਵੱਢਕੇ ਮਿਟਾ ਦਿੱਤੇ ਹਨ ਅਰ ਹਾਮਾਨ ਦੇ ਦਸੇ ਪੁੱਤ੍ਰ ਵੀ ਤਾਂ ਪਾਤਸ਼ਾਹ ਦੇ ਬਾਕੀ ਸੂਬਿਆਂ ਵਿੱਚ ਕੀ ਕੁਝ ਨਾ ਕੀਤਾ ਹੋਵੇਗਾ! ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤੀ ਜਾਏਗੀ ਅਤੇ ਤੇਰੀ ਕੀ ਭਾਉਣੀ ਹੈ? ਉਹ ਪੂਰੀ ਕੀਤੀ ਜਾਵੇਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਰਾਜਾ ਨੇ ਰਾਣੀ ਅਸਤਰ ਨੂੰ ਕਿਹਾ, “ਸ਼ੂਸ਼ਨ ਦੇ ਮਹਿਲ ਵਿੱਚ ਹੀ ਯਹੂਦੀਆਂ ਨੇ ਪੰਜ ਸੌ ਮਨੁੱਖ ਅਤੇ ਹਾਮਾਨ ਦੇ ਦਸੇ ਪੁੱਤਰਾਂ ਨੂੰ ਵੀ ਮਾਰ ਕੇ ਨਾਸ ਕਰ ਦਿੱਤਾ ਹੈ, ਤਾਂ ਫਿਰ ਰਾਜ ਦੇ ਬਾਕੀ ਸੂਬਿਆਂ ਵਿੱਚ ਉਨ੍ਹਾਂ ਨੇ ਕੀ ਕੁਝ ਨਾ ਕੀਤਾ ਹੋਵੇਗਾ! ਹੁਣ ਤੇਰੀ ਹੋਰ ਕੀ ਬੇਨਤੀ ਹੈ? ਉਹ ਵੀ ਪੂਰੀ ਕੀਤੀ ਜਾਵੇਗੀ।”