Esther 9:2 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਾਤਸ਼ਾਹ ਅਹਵੇਰੋਸ਼ ਦੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਸਾਰੇ ਯਹੂਦੀ ਆਪਣੇ ਸ਼ਹਿਰਾਂ ਵਿੱਚ ਇੱਕਤ੍ਰ ਹੋਏ। ਉਹ ਇਸ ਲਈ ਮਿਲੇ ਤਾਂ ਜੋ ਇਕੱਠੇ ਹੋਕੇ ਆਪਣੇ ਵੈਰੀਆਂ ਉੱਪਰ ਹਮਲਾ ਕਰ ਸੱਕਣ ਜਿਹੜੇ ਕਿ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਸੋ ਹੁਣ ਕੋਈ ਵੀ ਉਨ੍ਹਾਂ ਦੀ ਤਾਕਤ ਦੇ ਨਾਲ ਮੱਥਾ ਲਾਉਣ ਦੇ ਸਮਰੱਥ ਨਹੀਂ ਸੀ। ਅਸਲ ਵਿੱਚ ਉਹ ਸਾਰੇ ਲੋਕ ਯਹੂਦੀਆਂ ਤੋਂ ਡਰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਦੇ ਯਹੂਦੀ ਆਪੋ ਆਪਣਿਆਂ ਸ਼ਹਿਰਾਂ ਵਿੱਚ ਇੱਕਠੇ ਹੋਏ ਤਾਂ ਜੋ ਉਨ੍ਹਾਂ ਉੱਥੇ ਜਿਹੜੇ ਓਹਨਾਂ ਦੀ ਬੁਰਿਆਈ ਭਾਲਿਆ ਕਰਦੇ ਸਨ ਹੱਥ ਚਲਾਉਣ ਅਤੇ ਕੋਈ ਮਨੁੱਖ ਉਹਨਾਂ ਦੇ ਅੱਗੇ ਖਲੋ ਨਾ ਸੱਕਿਆ ਕਿਉਂਕਿ ਉਹਨਾਂ ਦਾ ਭੈ ਸਾਰੀਆਂ ਉੱਮਤਾਂ ਉੱਤੇ ਛਾ ਗਿਆ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਦਿਨ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਯਹੂਦੀ ਆਪੋ-ਆਪਣਿਆਂ ਸ਼ਹਿਰਾਂ ਵਿੱਚ ਇਕੱਠੇ ਹੋਏ, ਤਾਂ ਕਿ ਜੋ ਉਨ੍ਹਾਂ ਦਾ ਨਾਸ ਕਰਨਾ ਚਾਹੁੰਦੇ ਸਨ, ਉਨ੍ਹਾਂ ਉੱਤੇ ਹਮਲਾ ਕਰਨ। ਕੋਈ ਵੀ ਮਨੁੱਖ ਉਨ੍ਹਾਂ ਦਾ ਸਾਹਮਣਾ ਨਾ ਕਰ ਸਕਿਆ ਕਿਉਂਕਿ ਉਨ੍ਹਾਂ ਦਾ ਭੈਅ ਸਾਰੀਆਂ ਜਾਤੀਆਂ ਉੱਤੇ ਛਾ ਗਿਆ ਸੀ।