Esther 9:28 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਦਿਨ ਪੀੜੀ ਦਰ ਪੀੜੀ ਹਰ ਪਰਿਵਾਰ ਦੁਆਰਾ, ਹਰ ਪ੍ਰਾਂਤ ਅਤੇ ਹਰ ਨਗਰ ਵਿੱਚ ਯਾਦ ਕੀਤੇ ਅਤੇ ਮਨਾਏ ਜਾਣ ਲਈ ਹਨ। ਅਤੇ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਯਹੂਦੀਆਂ ਦਰਮਿਆਨ ਵੇਖੇ ਜਾਣ ਤੋਂ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਅਤੇ ਨਾ ਹੀ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਖਤਮ ਹੋਵੇ। ਇਸ ਲਈ ਉਹ ਸਭ ਕੁਝ ਸਿਮਰਤੀਆਂ ਵਿੱਚ ਜੋ ਕੁਝ ਉਨ੍ਹਾਂ ਨਾਲ ਵਾਪਰਿਆ ਨੂੰ ਚੇਤੇ ਰੱਖਣ ’ਚ ਇਹ ਦਿਨ ਮਦਦ ਕਰੇ, ਇਸ ਲਈ ਇਹ ਦਿਨ ਯਾਦਗਾਰੀ ਮੁਕਰ੍ਰਰ ਕੀਤੇ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ ਹਰ ਟੱਬਰ, ਹਰ ਸੂਬਾ ਅਰ ਹਰ ਨਗਰ ਵਿੱਚ ਯਾਦ ਰੱਖ ਕੇ ਮਨਾਏ ਜਾਣ ਅਰ ਪੂਰੀਮ ਦੇ ਏਹ ਦਿਨ ਯਹੂਦੀਆਂ ਵਿੱਚੋਂ ਕਦੀ ਵੀ ਨਾ ਮੁਕਣ ਅਤੇ ਨਾ ਹੀ ਉਨ੍ਹਾਂ ਦੀ ਯਾਦ ਓਹਨਾਂ ਦੀ ਨਸਲ ਵਿੱਚੋਂ ਜਾਂਦੀ ਰਹੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ, ਹਰੇਕ ਘਰਾਣੇ, ਹਰੇਕ ਸੂਬੇ, ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖ ਕੇ ਮਨਾਏ ਜਾਣਗੇ ਅਤੇ ਪੂਰੀਮ ਦੇ ਇਹ ਦਿਨ ਯਹੂਦੀਆਂ ਵਿੱਚੋਂ ਕਦੇ ਵੀ ਨਾ ਮਿੱਟਣਗੇ ਅਤੇ ਨਾ ਹੀ ਉਨ੍ਹਾਂ ਦੀ ਯਾਦ ਉਹਨਾਂ ਦੇ ਵੰਸ਼ ਵਿੱਚੋਂ ਕਦੀ ਜਾਵੇਗੀ।