Esther 9:31 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮਾਰਦਕਈ ਨੇ ਇਨ੍ਹਾਂ ਖਤਾਂ ਨੂੰ ਲਿਖਿਆ ਤਾਂ ਜੋ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਨਿਸ਼ਚਿੰਤ ਸਮੇਂ ਤੇ ਮਨਾਇਆ ਜਾਵੇ। ਯਹੂਦੀ ਮਾਰਦਕਈ ਅਤੇ ਅਸਤਰ ਨੇ ਯਹੂਦੀਆਂ ਨੂੰ ਆਪਣੇ ਲਈ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਲਈ ਦੋ ਦਿਨਾਂ ਦੀ ਛੁੱਟੀ ਸਥਾਪਿਤ ਕਰਨ ਲਈ ਇਹ ਆਦੇਸ਼ ਭੇਜਿਆ। ਉਨ੍ਹਾਂ ਨੂੰ ਇਹ ਦਿਨ ਵੀ ਇੰਝ ਹੀ ਯਾਦ ਰੱਖਣਾ ਚਾਹੀਦਾ ਜਿਵੇਂ ਉਹ ਦੂਸਰੀਆਂ ਛੁੱਟੀਆਂ ਨੂੰ ਯਾਦ ਰੱਖਦੇ ਹਨ ਜਦੋਂ ਉਹ ਵਰਤ ਰੱਖ ਰਹੇ ਹੁੰਦੇ ਹਨ, ਪ੍ਰਾਰਥਨਾ ਕਰ ਰਹੇ ਹੁੰਦੇ ਹਨ, ਉਨ੍ਹਾਂ ਨਾਲ ਵਾਪਰੀਆਂ ਮਾੜੀਆਂ ਘਟਨਾਵਾਂ ਬਾਰੇ ਹੋ ਰਹੇ ਹੁੰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਜੋ ਪੂਰੀਮ ਦੇ ਏਹਨਾਂ ਦਿਨਾਂ ਨੂੰ ਏਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਅਨੁਸਾਰ ਜਿਨ੍ਹਾਂ ਦਾ ਮਾਰਦਕਈ ਯਹੂਦੀ ਅਰ ਅਸਤਰ ਮਲਕਾ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਓਹਨਾਂ ਨੇ ਆਪਣੇ ਲਈ ਤੇ ਆਪਣੀ ਨਸਲ ਲਈ ਵਰਤ ਰੱਖਣ ਅਤੇ ਦੁਹਾਈ ਦੇਣ ਨੂੰ ਠਹਿਰਾਇਆ ਹੋਇਆ ਸੀ ਪੱਕਾ ਕਰ ਕੇ ਕਾਇਮ ਕਰਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਜੋ ਪੂਰੀਮ ਦੇ ਇਹਨਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮੇਂ ਤੇ ਅਤੇ ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਅਸਤਰ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਯਹੂਦੀਆਂ ਨੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਪੱਕਾ ਕਰਕੇ ਇਸ ਨੂੰ ਕਾਇਮ ਕਰ ਲਿਆ ਸੀ, ਉਸੇ ਅਨੁਸਾਰ ਵਰਤ ਰੱਖਣ ਅਤੇ ਵਿਰਲਾਪ ਕੀਤੇ ਜਾਣ।