Exodus 2:23 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਬਹੁਤ ਸਮਾਂ ਬੀਤ ਗਿਆ ਅਤੇ ਮਿਸਰ ਦਾ ਰਾਜਾ ਮਰ ਗਿਆ। ਪਰ ਇਸਰਾਏਲ ਦੇ ਲੋਕਾਂ ਨੂੰ ਹਾਲੇ ਵੀ ਸਖਤ ਮਿਹਨਤ ਦਾ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਹਾਇਤਾ ਲਈ ਪੁਕਾਰ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਪੁਕਾਰ ਸੁਣ ਲਈ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਐਉਂ ਹੋਇਆ ਕਿ ਬਹੁਤ ਦਿਨਾਂ ਦੇ ਪਿੱਛੋਂ ਮਿਸਰ ਦਾ ਰਾਜਾ ਮਰ ਗਿਆ ਅਰ ਇਸਰਾਏਲੀਆਂ ਨੇ ਗੁਲਾਮੀ ਦੇ ਕਾਰਨ ਹੌਕੇ ਲਏ ਅਤੇ ਧਾਹਾਂ ਮਾਰ ਮਾਰ ਕੇ ਰੇਏ ਅਤੇ ਇਨ੍ਹਾਂ ਦੀ ਦੁਹਾਈ ਜੋ ਗੁਲਾਮੀ ਦੇ ਕਾਰਨ ਸੀ ਪਰਮੇਸ਼ੁਰ ਤੀਕ ਅੱਪੜੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਜਿਹਾ ਹੋਇਆ ਕਿ ਬਹੁਤ ਦਿਨਾਂ ਬਾਅਦ ਮਿਸਰ ਦਾ ਰਾਜਾ ਮਰ ਗਿਆ, ਇਸਰਾਏਲੀਆਂ ਨੇ ਗ਼ੁਲਾਮੀ ਦੇ ਕਾਰਨ ਹਾਉਂਕੇ ਲਏ ਅਤੇ ਧਾਹਾਂ ਮਾਰ-ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗ਼ੁਲਾਮੀ ਦੇ ਕਾਰਨ ਸੀ, ਪਰਮੇਸ਼ੁਰ ਤੱਕ ਪਹੁੰਚੀ।