Exodus 28:30 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਊਰੀਮ ਅਤੇ ਤੁੰਮੀਮ ਨੂੰ ਸੀਨੇ-ਬੰਦ ਦੇ ਅੰਦਰ ਰੱਖੀਂ। ਇਹ ਹਾਰੂਨ ਦੇ ਦਿਲ ਦੇ ਉੱਪਰ ਹੋਣਗੇ ਜਦੋਂ ਉਹ ਯਹੋਵਾਹ ਦੇ ਸਾਹਮਣੇ ਜਾਵੇਗਾ। ਇਸ ਲਈ ਜਦੋਂ ਹਾਰੂਨ ਯਹੋਵਾਹ ਦੇ ਸਾਹਮਣੇ ਹਮੇਸ਼ਾ ਆਪਣੇ ਨਾਲ ਇਸਰਾਏਲ ਦੇ ਲੋਕਾਂ ਬਾਰੇ ਨਿਆਂ ਕਰਨ ਦਾ ਰਸਤਾ ਆਪਣੇ ਨਾਲ ਚੁੱਕੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਨਿਆਉਂ ਦੇ ਸੀਨੇ ਬੰਦ ਵਿੱਚ ਊਰੀਮ ਅਰ ਤੁੰਮੀਮ ਪਾਵੀਂ ਅਰ ਐਉਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਰ ਹਾਰੂਨ ਇਸਰਾਏਲ ਦੇ ਪੁੱਤ੍ਰਾਂ ਦਾ ਨਿਆਉਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਨਿਆਂ ਦੇ ਸੀਨੇ ਬੰਦ ਵਿੱਚ ਊਰੀਮ ਅਤੇ ਤੁੰਮੀਮ ਪਾਵੀਂ ਅਤੇ ਇਸ ਤਰ੍ਹਾਂ ਉਹ ਹਾਰੂਨ ਦੇ ਹਿਰਦੇ ਉੱਤੇ ਹੋਣ ਜਦ ਉਹ ਯਹੋਵਾਹ ਦੇ ਸਨਮੁਖ ਜਾਵੇ ਅਤੇ ਹਾਰੂਨ ਇਸਰਾਏਲ ਦੇ ਪੁੱਤਰਾਂ ਦਾ ਨਿਆਂ ਆਪਣੇ ਹਿਰਦੇ ਉੱਤੇ ਯਹੋਵਾਹ ਦੇ ਸਨਮੁਖ ਸਦਾ ਲਈ ਚੁੱਕੇ।