Exodus 29:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਫ਼ੇਰ ਭੇਡੂ ਦੀ ਚਰਬੀ ਲੈਣਾ। (ਇਹ ਉਹੀ ਭੇਡੂ ਹੈ ਜਿਸਦੀ ਵਰਤੋਂ ਹਾਰੂਨ ਨੂੰ ਪਰਧਾਨ ਜਾਜਕ ਬਨਾਉਣ ਦੀ ਰਸਮ ਕਰਨ ਲਈ ਕੀਤੀ ਜਾਵੇਗੀ।) ਪੂਛ ਦੇ ਆਲੇ-ਦੁਆਲੇ ਦੀ ਚਰਬੀ ਲੈਣਾ ਅਤੇ ਉਹ ਚਰਬੀ ਜਿਹੜੀ ਉਸ ਦੇ ਅੰਦਰਲੇ ਅੰਗਾਂ ਨੂੰ ਢੱਕਦੀ ਹੈ। ਫ਼ੇਰ ਉਹ ਚਰਬੀ ਲੈਣਾ ਜਿਹੜੀ ਜਿਗਰ ਨੂੰ ਢੱਕਦੀ ਹੈ ਦੋਹਾਂ ਗੁਰਦਿਆਂ ਨੂੰ ਅਤੇ ਉਨ੍ਹਾਂ ਉੱਤੇ ਲਗੀ ਚਰਬੀ ਨੂੰ ਅਤੇ ਲੱਤਾਂ ਨੂੰ ਲੈਣਾ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਛੱਤ੍ਰੇ ਦੀ ਚਰਬੀ ਅਤੇ ਉਸ ਦੀ ਚੱਕੀ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉਤਲੀ ਝਿੱਲੀ ਅਤੇ ਦੋਨੋਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਨ੍ਹਾਂ ਦੇ ਉੱਤੇ ਹੈ ਅਤੇ ਸੱਜਾ ਪੱਟ ਲਈਂ ਕਿਉਂ ਕਿ ਉਹ ਛੱਤ੍ਰਾ ਥਾਪਨਾ ਦਾ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਛੱਤਰੇ ਦੀ ਚਰਬੀ ਅਤੇ ਉਸ ਦੀ ਪੂਛ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੀ ਦੀ ਉੱਪਰਲੀ ਝਿੱਲੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਨ੍ਹਾਂ ਦੇ ਉੱਤੇ ਹੈ ਅਤੇ ਸੱਜਾ ਪੱਟ ਲਈਂ ਕਿਉਂਕਿ ਉਹ ਛੱਤਰਾ ਥਾਪਨਾ ਦਾ ਹੈ।