Exodus 32:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਮੂਸਾ ਡੇਰੇ ਕੋਲ ਆਇਆ। ਉਸ ਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸ ਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸ ਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਐਉਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਬੱਛੇ ਅਤੇ ਨੱਚਣ ਨੂੰ ਡਿੱਠਾ ਤਾਂ ਮੂਸਾ ਦਾ ਕਰੋਧ ਅੱਤ ਭੜਕ ਉੱਠਿਆ ਅਰ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਪਹਾੜ ਦੇ ਹੇਠ ਉਨ੍ਹਾਂ ਨੂੰ ਭੰਨ ਸੁੱਟਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਇਸ ਤਰ੍ਹਾਂ ਹੋਇਆ ਜਦੋਂ ਉਹ ਡੇਰੇ ਦੇ ਨੇੜੇ ਆਇਆ ਤਾਂ ਉਸ ਨੇ ਵੱਛੇ ਅਤੇ ਨੱਚਣ ਨੂੰ ਵੇਖਿਆ ਤਾਂ ਮੂਸਾ ਦਾ ਕ੍ਰੋਧ ਬਹੁਤ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਤੋਂ ਸੁੱਟ ਦਿੱਤੀਆਂ ਪਰਬਤ ਦੇ ਹੇਠ ਉਹਨਾਂ ਨੂੰ ਭੰਨ ਸੁੱਟਿਆ