Exodus 33:5 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਕਿਉਂ? ਕਿਉਂਕਿ ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ, ‘ਤੁਸੀਂ ਜ਼ਿੱਦੀ ਲੋਕ ਹੋ। ਜੇ ਮੈਂ ਤੁਹਾਡੇ ਨਾਲ-ਨਾਲ ਸਿਰਫ਼ ਥੋੜੇ ਜਿਹੇ ਰਸਤੇ ਤੇ ਹੀ ਤੁਰਿਆ ਤਾਂ ਹੋ ਸੱਕਦਾ ਹੈ ਕਿ ਮੈਂ ਤੁਹਾਨੂੰ ਤਬਾਹ ਕਰ ਦਿਆਂ। ਇਸ ਲਈ ਓਨਾ ਚਿਰ ਲਈ ਗਹਿਣੇ ਉਤਾਰ ਦਿਉ ਜਿੰਨਾ ਚਿਰ ਮੈਂ ਇਹ ਨਿਆਂ ਕਰਦਾ ਹਾਂ ਕਿ ਤੁਹਾਡੇ ਨਾਲ ਕੀ ਸਲੂਕ ਕਰਾਂ।’”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਤੂੰ ਇਸਰਾਏਲੀਆਂ ਨੂੰ ਆਖ ਕਿ ਤੁਸੀਂ ਹਾਠੇ ਲੋਕ ਹੋ। ਜੇ ਮੈਂ ਇੱਕ ਪਲ ਲਈ ਤੁਹਾਡੇ ਨਾਲ ਨਾਲ ਉਤਾਹਾਂ ਜਾਵਾਂ ਤਾਂ ਮੈਂ ਤੁਹਾਨੂੰ ਭਸਮ ਕਰ ਦੇਵਾਂਗਾ ਪਰ ਹੁਣ ਆਪਣੇ ਗਹਿਣੇ ਆਪ ਤੋਂ ਲਾਹ ਸੁੱਟੋ ਤਾਂ ਜੋ ਮੈਂ ਜਾਣਾਂ ਭਈ ਤੁਹਾਡੇ ਨਾਲ ਕੀ ਕਰਾਂ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਇਸਰਾਏਲੀਆਂ ਨੂੰ ਆਖ ਕਿ ਤੁਸੀਂ ਢੀਠ ਲੋਕ ਹੋ। ਜੇ ਮੈਂ ਇੱਕ ਪਲ ਲਈ ਤੁਹਾਡੇ ਨਾਲ-ਨਾਲ ਉਤਾਹਾਂ ਜਾਂਵਾਂ ਤਾਂ ਮੈਂ ਤੁਹਾਨੂੰ ਭਸਮ ਕਰ ਦੇਵਾਂਗਾ ਪਰ ਹੁਣ ਆਪਣੇ ਗਹਿਣੇ ਆਪ ਤੋਂ ਲਾਹ ਸੁੱਟੋ ਤਾਂ ਜੋ ਮੈਂ ਜਾਣਾਂ ਕਿ ਤੁਹਾਡੇ ਨਾਲ ਕੀ ਕਰਾਂ।