Exodus 4:14 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਯਹੋਵਾਹ ਮੂਸਾ ਉੱਪਰ ਬਹੁਤ ਕਰੋਧਵਾਨ ਹੋ ਗਿਆ ਅਤੇ ਆਖਿਆ, “ਠੀਕ ਹੈ। ਮੈਂ ਤੇਰੀ ਸਹਾਇਤਾ ਲਈ ਤੈਨੂੰ ਕੋਈ ਬੰਦਾ ਦੇਵਾਂਗਾ। ਮੈਂ ਲੇਵੀ ਦੇ ਪਰਿਵਾਰ ਵਿੱਚੋਂ, ਤੇਰੇ ਭਰਾ, ਹਾਰੂਨ ਦੀ ਵਰਤੋਂ ਕਰਾਂਗਾ ਉਹ ਚੰਗਾ ਬੁਲਾਰਾ ਹੈ ਹਾਰੂਨ ਪਹਿਲਾਂ ਹੀ ਤੈਨੂੰ ਮਿਲਣ ਲਈ ਆ ਰਿਹਾ ਹੈ ਉਹ ਤੈਨੂੰ ਮਿਲਕੇ ਪ੍ਰਸੰਨ ਹੋਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਫਿਰ ਯਹੋਵਾਹ ਦਾ ਕਰੋਧ ਮੂਸਾ ਉੱਤੇ ਭੜਕਿਆ ਅਰ ਉਸ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ? ਮੈਂ ਜਾਣਦਾ ਹਾਂ ਕਿ ਉਹ ਇੱਕ ਚੰਗਾ ਬੋਲਣ ਵਾਲਾ ਹੈ। ਨਾਲੇ ਵੇਖ ਉਹ ਤੇਰੇ ਮਿਲਨ ਨੂੰ ਨਿਕੱਲਿਆ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਯਹੋਵਾਹ ਦਾ ਕ੍ਰੋਧ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਹਾਰੂਨ ਲੇਵੀ ਤੇਰਾ ਭਰਾ ਨਹੀਂ ਹੈ? ਮੈਂ ਜਾਣਦਾ ਹਾਂ ਕਿ ਉਹ ਚੰਗਾ ਬੋਲਣ ਵਾਲਾ ਹੈ ਅਤੇ ਵੇਖ ਉਹ ਤੇਰੇ ਮਿਲਣ ਨੂੰ ਆਉਂਦਾ ਹੈ ਅਤੇ ਤੈਨੂੰ ਵੇਖ ਕੇ ਆਪਣੇ ਮਨ ਵਿੱਚ ਅਨੰਦ ਹੋਵੇਗਾ।