Exodus 8:3 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਨਦੀ ਵਿੱਚੋਂ ਆਉਣਗੇ ਅਤੇ ਤੁਹਾਡੇ ਘਰਾਂ ਵਿੱਚ ਦਾਖਲ ਹੋ ਜਾਣਗੇ। ਉਹ ਤੁਹਾਡੇ ਸੌਣ ਵਾਲੇ ਕਮਰਿਆਂ ਅਤੇ ਤੁਹਾਡੇ ਬਿਸਤਰਿਆਂ ਵਿੱਚ ਹੋਣਗੇ। ਡੱਡੂ ਤੇਰੇ ਅਧਿਕਾਰੀਆਂ ਦੇ ਘਰਾਂ ਵਿੱਚ, ਅਤੇ ਤੁਹਾਡੇ ਚੁਲ੍ਹਿਆਂ ਅਤੇ ਪਾਣੀ ਦੇ ਬਰਤਨਾਂ ਵਿੱਚ ਹੋਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਦਰਿਆ ਡੱਡੂਆਂ ਦੇ ਕਟਕਾਂ ਨਾਲ ਭਰ ਜਾਵੇਗਾ ਅਤੇ ਓਹ ਚੜ੍ਹਨਗੇ ਅਰ ਤੇਰੇ ਮਹਿਲ ਵਿੱਚ ਅਰ ਤੇਰੇ ਸੌਣ ਦੀ ਅਟਾਰੀ ਵਿੱਚ ਅਰ ਤੇਰੀ ਛੇਜ ਉੱਤੇ ਅਤੇ ਤੇਰੇ ਟਹਿਲੂਆਂ ਦੇ ਘਰਾਂ ਵਿੱਚ ਅਤੇ ਤੇਰੀ ਰਈਅਤ ਵਿੱਚ ਅਤੇ ਤੇਰੇ ਤੰਦੂਰਾਂ ਵਿੱਚ ਅਤੇ ਤੇਰੇ ਗੁੰਨ੍ਹਣ ਦਿਆਂ ਪਰਾਤੜਿਆਂ ਵਿੱਚ ਆਉਣਗੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਨਦੀ ਡੱਡੂਆਂ ਦੇ ਝੁੰਡਾਂ ਨਾਲ ਭਰ ਜਾਵੇਗੀ ਅਤੇ ਉਹ ਚੜ੍ਹਨਗੇ ਅਤੇ ਤੇਰੇ ਮਹਿਲ ਵਿੱਚ, ਤੇਰੇ ਸੌਣ ਦੇ ਬਿਸਤਰੇ ਵਿੱਚ, ਤੇਰੀ ਸੇਜ਼ ਉੱਤੇ, ਤੇਰੇ ਟਹਿਲੂਆਂ ਦੇ ਘਰਾਂ ਵਿੱਚ, ਤੇਰੀ ਪਰਜਾ ਵਿੱਚ, ਤੇਰੇ ਤੰਦੂਰਾਂ ਵਿੱਚ, ਅਤੇ ਤੇਰੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ।