Ezekiel 11:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਨੂੰ ਹਵਾ ਚੁੱਕ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਉੱਤੇ ਲੈ ਗਈ। ਇਹ ਫਾਟਕ ਪੂਰਬ ਵੱਲ ਖੁਲ੍ਹਦਾ ਹੈ, ਜਿੱਧਰੋ ਸੂਰਜ ਚੜ੍ਹਦਾ ਹੈ। ਮੈਂ ਇਸ ਫਾਟਕ ਦੇ ਪ੍ਰਵੇਸ਼ ਉੱਤੇ 25 ਆਦਮੀ ਦੇਖੇ। ਅਜ਼ੂਰ੍ਰ ਦਾ ਪੁੱਤਰ ਯਅਜ਼ਨਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਅਤੇ ਬਨਾਯਾਹ ਦਾ ਪੁੱਤਰ ਫ਼ਲਟਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਉਹ ਲੋਕਾਂ ਦੇ ਆਗੂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੰਜੀ ਮਨੁੱਖ ਸਨ ਅਤੇ ਮੈਂ ਉਨ੍ਹਾਂ ਦੇ ਵਿੱਚ ਅੱਜ਼ੂਰ ਦੇ ਪੁੱਤ੍ਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤ੍ਰ ਫਲਟਯਾਹ ਨੂੰ ਜੋ ਲੋਕਾਂ ਦੇ ਸਰਦਾਰ ਸਨ ਵੇਖਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਉੱਤੇ ਜਿਸ ਦਾ ਮੂੰਹ ਪੂਰਬ ਵੱਲ ਹੈ ਲੈ ਗਿਆ ਅਤੇ ਵੇਖੋ, ਉਸ ਫਾਟਕ ਦੇ ਬੂਹੇ ਵਿੱਚ ਪੱਚੀ ਮਨੁੱਖ ਸਨ ਅਤੇ ਮੈਂ ਉਹਨਾਂ ਦੇ ਵਿੱਚ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ, ਜੋ ਲੋਕਾਂ ਦੇ ਹਾਕਮ ਸਨ।