Ezekiel 12:2 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਆਦਮੀ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਦਰਮਿਆਨ ਰਹਿੰਦਾ ਹੈਂ-ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ। ਉਨ੍ਹਾਂ ਕੋਲ ਦੇਖਣ ਲਈ ਅੱਖਾਂ ਹਨ (ਉਹ ਚੀਜ਼ਾਂ ਵੇਖਣ ਲਈ ਜੋ ਮੈਂ ਉਨ੍ਹਾਂ ਲਈ ਬਣਾਈਆਂ ਹਨ) ਪਰ ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਦੇਖਦੇ। ਉਨ੍ਹਾਂ ਕੋਲ ਸੁਣਨ ਲਈ ਕੰਨ ਹਨ (ਉਨ੍ਹਾਂ ਗੱਲਾਂ ਨੂੰ ਸੁਣਨ ਲਈ ਜਿਹੜੀਆਂ ਮੈਂ ਉਨ੍ਹਾਂ ਨੂੰ ਕਰਨ ਲਈ ਆਖੀਆਂ ਹਨ।) ਪਰ ਉਹ ਮੇਰੇ ਆਦੇਸ਼ ਨਹੀਂ ਸੁਣਦੇ। ਕਿ ਉਹ ਬਾਗ਼ੀ ਲੋਕ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਹੇ ਆਦਮੀ ਦੇ ਪੁੱਤ੍ਰ, ਤੂੰ ਇੱਕ ਆਕੀ ਘਰਾਣੇ ਦੇ ਵਿੱਚ ਰਹਿੰਦਾ ਹੈਂ ਜਿਨ੍ਹਾਂ ਦੀਆਂ ਅੱਖੀਆਂ ਹਨ ਕਿ ਓਹ ਵੇਖਣ ਪਰ ਓਹ ਨਹੀਂ ਵੇਖਦੇ, ਅਤੇ ਉਨ੍ਹਾਂ ਦੇ ਕੰਨ ਹਨ ਕਿ ਓਹ ਸੁਣਨ ਪਰ ਓਹ ਨਹੀਂ ਸੁਣਦੇ ਕਿਉਂ ਜੋ ਉਹ ਆਕੀ ਘਰਾਣਾ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮਨੁੱਖ ਦੇ ਪੁੱਤਰ ਤੂੰ ਇੱਕ ਵਿਦਰੋਹੀ ਘਰਾਣੇ ਦੇ ਵਿੱਚ ਰਹਿੰਦਾ ਹੈਂ, ਜਿਹਨਾਂ ਦੀਆਂ ਅੱਖਾਂ ਹਨ ਕਿ ਉਹ ਵੇਖਣ ਪਰ ਉਹ ਨਹੀਂ ਵੇਖਦੇ ਅਤੇ ਉਹਨਾਂ ਦੇ ਕੰਨ ਹਨ ਕਿ ਉਹ ਸੁਣਨ ਪਰ ਉਹ ਨਹੀਂ ਸੁਣਦੇ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।