Ezekiel 13:10 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਉਨ੍ਹਾਂ ਝੂਠੇ ਨਬੀਆਂ ਨੇ ਬਾਰ-ਬਾਰ ਮੇਰੇ ਲੋਕਾਂ ਨਾਲ ਝੂਠ ਬੋਲਿਆ। ਉਨ੍ਹਾਂ ਨਬੀਆਂ ਨੇ ਆਖਿਆ ਕਿ ਇੱਥੇ ਸ਼ਾਂਤੀ ਹੋਵੇਗੀ। ਅਤੇ ਇੱਥੇ ਸ਼ਾਂਤੀ ਨਹੀਂ ਹੈ। ਲੋਕਾਂ ਨੂੰ ਕੰਧਾਂ ਦੀ ਮੁਰੰਮਤ ਕਰਨ ਅਤੇ ਲੜਾਈ ਲਈ ਤਿਆਰ ਰਹਿਣ ਦੀ ਲੋੜ ਹੈ। ਪਰ ਉਹ ਟੁੱਟੀਆਂ ਕੰਧਾਂ ਉੱਤੇ ਪਲਸਤਰ ਦਾ ਪਤਲਾ ਜਿਹਾ ਪੋਚਾ ਹੀ ਫ਼ੇਰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਕਾਰਨ ਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕਿ ਕੁਰਾਹੇ ਪਾਇਆ ਹੈ ਕਿ ਸੁਖ ਹੈ ਜਦੋਂ ਕਿ ਸੁਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਓਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਸੁੱਖ ਹੈ ਜਦੋਂ ਕਿ ਸੁੱਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ।