Ezekiel 13:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
“ਆਦਮੀ ਦੇ ਪੁੱਤਰ, ਤੈਨੂੰ ਇਸਰਾਏਲ ਦੇ ਨਬੀਆਂ ਨਾਲ ਮੇਰੇ ਲਈ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਹ ਨਬੀ ਸੱਚਮੁੱਚ ਮੇਰੇ ਲਈ ਨਹੀਂ ਬੋਲ ਰਹੇ। ਉਹ ਨਬੀ ਓਹੀ ਗੱਲਾਂ ਆਖ ਰਹੇ ਨੇ ਜੋ ਉਹ ਆਖਣਾ ਚਾਹੁੰਦੇ ਹਨ। ਤੈਨੂੰ ਉਨ੍ਹਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਗੱਲਾਂ ਆਖੀ, ‘ਯਹੋਵਾਹ ਵੱਲੋਂ ਇਸ ਸੰਦੇਸ਼ ਨੂੰ ਸੁਣੋ!
Punjabi Bible 2016 - ਪਵਿੱਤਰ ਬਾਈਬਲ O.V.
ਹੇ ਆਦਮੀ ਦੇ ਪੁੱਤ੍ਰ, ਇਸਰਾਏਲ ਦੇ ਨਬੀ ਜਿਹੜੇ ਅਗੰਮ ਵਾਕ ਬੋਲਦੇ ਹਨ ਉਨ੍ਹਾਂ ਦੇ ਵਿਰੁੱਧ ਅੰਗਮ ਵਾਚ ਅਤੇ ਜੋ ਆਪਣੇ ਮਨਾਂ ਵਿੱਚ ਅਗੰਮ ਵਾਚਦੇ ਹਨ ਤੂੰ ਉਨ੍ਹਾਂ ਨੂੰ ਆਖ, ਕਿ ਯਹੋਵਾਹ ਦਾ ਬਚਨ ਸੁਣੋ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਨਬੀ ਜਿਹੜੇ ਭਵਿੱਖਬਾਣੀ ਕਰਦੇ ਹਨ, ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਜੋ ਆਪਣੇ ਹੀ ਮਨ ਤੋਂ ਭਵਿੱਖਬਾਣੀ ਕਰਦੇ ਹਨ ਤੂੰ ਉਹਨਾਂ ਨੂੰ ਆਖ, ਕਿ ਯਹੋਵਾਹ ਦਾ ਬਚਨ ਸੁਣੋ!