Ezekiel 17:9 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਕੀ ਤੁਸੀਂ ਸੋਚਦੇ ਹੋ ਕਿ ਪੌਦਾ ਸਫ਼ਲ ਹੋਵੇਗਾ? ਨਹੀਂ! ਨਵਾਂ ਬਾਜ਼ ਪੁੱਟ ਦੇਵੇਗਾ ਪੌਦੇ ਨੂੰ ਜ਼ਮੀਨ ਉੱਤੋਂ। ਅਤੇ ਪੰਛੀ ਪੌਦੇ ਦੀਆਂ ਜਢ਼ਾਂ ਪੁੱਟ ਦੇਵੇਗਾ। ਇਹ ਸਾਰੇ ਅੰਗੂਰਾਂ ਨੂੰ ਖਾ ਜਾਵੇਗਾ। ਫ਼ੇਰ ਨਵੇਂ ਪੱਤੇ ਕੁਮਲਾ ਜਾਣਗੇ। ਪੌਦਾ ਬਹੁਤ ਕਮਜ਼ੋਰ ਹੋਵੇਗਾ। ਉਸ ਪੌਦੇ ਨੂੰ ਜਢ਼ੋਁ ਪੁੱਟਣ ਲਈ ਤਕੜੇ ਹੱਥਾਂ ਦੀ ਜਾਂ ਤਾਕਤਵਰ ਕੌਮ ਦੀ ਲੋੜ ਨਹੀਂ ਪਵੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਤੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਇਹ ਪਰਫੁਲਤ ਹੋਵੇਗੀ ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪਤੇ ਸੁੱਕ ਜਾਣ ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ।