Ezekiel 18:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਕਿਉਂ ਕਿ ਇਸਰਾਏਲ ਦੇ ਪਰਿਵਾਰ, ਮੈਂ ਹਰ ਬੰਦੇ ਦਾ ਨਿਆਂ ਉਸ ਦੇ ਕੀਤੇ ਅਮਲਾਂ ਦੇ ਅਧਾਰ ਤੇ ਹੀ ਕਰਗਾ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ। “ਇਸ ਲਈ ਮੇਰੇ ਵੱਲ ਵਾਪਸ ਪਰਤ ਆਓ! ਬੁਰੇ ਕੰਮ ਕਰਨੇ ਛੱਡ ਦਿਓ! ਤੁਹਾਡੇ ਪਾਧਾਂ ਨੂੰ ਤੁਹਾਨੂੰ ਬਰਬਾਦ ਨਾ ਕਰਨ ਦਿਓ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਪ੍ਰਭੁ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਉਸ ਦੇ ਮਾਰਗ ਦੇ ਅਨੁਸਾਰ ਤੁਹਾਡਾ ਨਿਆਉਂ ਕਰਾਂਗਾ। ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ ਤਾਂ ਜੋ ਤੁਹਾਡੀ ਬਦੀ ਤੁਹਾਡੀ ਠੋਕਰ ਦਾ ਕਾਰਨ ਨਾ ਹੋਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਨਿਆਂ ਉਸ ਦੇ ਚਾਲ-ਚੱਲਣ ਦੇ ਅਨੁਸਾਰ ਹੀ ਕਰਾਂਗਾ। ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ, ਤਾਂ ਜੋ ਤੁਹਾਡੀ ਬਦੀ ਤੁਹਾਡੇ ਲਈ ਠੋਕਰ ਦਾ ਕਾਰਨ ਨਾ ਹੋਵੇ।