Ezekiel 20:22 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਮੈਂ ਆਪਣੇ ਆਪਨੂੰ ਰੋਕ ਲਿਆ। ਹੋਰਨਾਂ ਲੋਕਾਂ ਨੇ ਮੈਨੂੰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲਿਆਉਂਦਿਆਂ ਦੇਖਿਆ। ਮੈਂ ਆਪਣੀ ਨੇਕ ਨਾਮੀ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸਾਂ ਇਸ ਲਈ ਮੈਂ ਇਸਰਾਏਲ ਨੂੰ ਉਨ੍ਹਾਂ ਹੋਰਨਾਂ ਲੋਕਾਂ ਸਾਹਮਣੇ ਬਰਬਾਦ ਨਹੀਂ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜੇਹਾ ਕੀਤਾ ਤਾਂ ਜੋ ਓਹ ਉਨ੍ਹਾਂ ਕੌਮਾਂ ਦੀ ਨਜ਼ਰ ਵਿੱਚ ਜਿਨ੍ਹਾਂ ਦੇ ਸਾਹਮਣੇ ਮੈਂ ਉਨ੍ਹਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਉਹ ਉਹਨਾਂ ਕੌਮਾਂ ਦੀ ਨਜ਼ਰ ਵਿੱਚ ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ।