Ezekiel 20:30 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੇ ਉਹ ਸਾਰੀਆਂ ਮੰਦੀਆਂ ਗੱਲਾਂ ਕੀਤੀਆਂ। ਇਸ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ: ਤੁਸੀਂ ਲੋਕਾਂ ਨੇ ਆਪਣੇ-ਆਪ ਨੂੰ ਉਹ ਗੱਲਾਂ ਕਰਕੇ ਨਾਪਾਕ ਕਰ ਲਿਆ ਹੈ ਜੋ ਤੁਹਾਡੇ ਪੁਰਖੇ ਕਰਦੇ ਸਨ। ਤੁਸੀਂ ਇੱਕ ਵੇਸਵਾ ਦੀ ਤਰ੍ਹਾਂ ਵਿਹਾਰ ਕੀਤਾ। ਤੁਸੀਂ ਮੈਨੂੰ ਛੱਡ ਕੇ ਉਨ੍ਹਾਂ ਭਿਆਨਕ ਦੇਵਤਿਆਂ ਵੱਲ ਹੋ ਗਏ ਜਿਨ੍ਹਾਂ ਦੀ ਤੁਹਾਡੇ ਪੁਰਖੇ ਉਪਾਸਨਾ ਕਰਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਏਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਤੁਸੀਂ ਵੀ ਆਪਣੇ ਪਿਉ ਦਾਦਿਆਂ ਦੇ ਰਾਹ ਵਿੱਚ ਭ੍ਰਿਸ਼ਟ ਹੁੰਦੇ ਹੋ? ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਦੇ ਪਿੱਛੇ ਤੁਸੀਂ ਵੀ ਜ਼ਨਾਹ ਕਰਦੇ ਹੋ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਵੀ ਆਪਣੇ ਪੁਰਖਿਆਂ ਦੇ ਰਾਹ ਵਿੱਚ ਭਰਿਸ਼ਟ ਹੁੰਦੇ ਹੋ? ਅਤੇ ਉਹਨਾਂ ਦੇ ਘਿਣਾਉਣੇ ਕੰਮਾਂ ਦੇ ਮਗਰ ਤੁਸੀਂ ਵੀ ਵਿਭਚਾਰ ਕਰਦੇ ਹੋ?