Ezekiel 20:40 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ, “ਲੋਕਾਂ ਨੂੰ ਮੇਰੇ ਪਵਿੱਤਰ ਪਰਬਤ ਵੱਲ ਜ਼ਰੂਰ ਆਉਣਾ ਚਾਹੀਦਾ ਹੈ-ਇਸਰਾਏਲ ਦੇ ਉੱਚੇ ਪਰਬਤ ਵੱਲ-ਮੇਰੀ ਸੇਵਾ ਕਰਨ ਲਈ। ਇਸਰਾਏਲ ਦਾ ਪੂਰਾ ਪਰਿਵਾਰ ਆਪਣੀ ਧਰਤੀ ਉੱਤੇ ਹੋਵੇਗਾ। ਉਹ ਉੱਥੇ ਆਪਣੇ ਦੇਸ ਅੰਦਰ ਹੋਣਗੇ। ਉਹੀ ਉਹ ਥਾਂ ਹੈ ਜਿੱਥੇ ਤੁਸੀਂ ਮੇਰੇ ਕੋਲ ਸਲਾਹ ਲੈਣ ਲਈ ਆ ਸੱਕਦੇ ਹੋ। ਅਤੇ ਤੁਹਾਨੂੰ ਮੇਰੇ ਕੋਲ ਉਸੇ ਥਾਂ ਉੱਤੇ ਆਪਣੀਆਂ ਭੇਟਾਂ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਉਸੇ ਥਾਂ ਉੱਤੇ ਮੇਰੇ ਲਈ ਆਪਣੀਆਂ ਫ਼ਸਲਾਂ ਦਾ ਪਹਿਲਾ ਹਿੱਸਾ ਲੈ ਕੇ ਆਉਣਾ ਚਾਹੀਦਾ ਹੈ। ਤੁਹਾਨੂੰ ਆਪਣੀਆਂ ਸਾਰੀਆਂ ਪਵਿੱਤਰ ਸੁਗ਼ਾਤਾਂ ਮੇਰੇ ਲਈ ਓਸੇ ਥਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਪ੍ਰਭੁ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤ੍ਰ ਪਰਬਤ ਅਰਥਾਤ ਇਸਰਾਏਲ ਦੇ ਉੱਚੇ ਪਰਬਤ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ। ਉੱਥੇ ਮੈਂ ਉਨ੍ਹਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ ਅਤੇ ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤ੍ਰ ਵਸਤਾਂ ਮੰਗਾਂਗਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤਰ ਪਰਬਤ ਅਰਥਾਤ ਇਸਰਾਏਲ ਦੇ ਉੱਚੇ ਪਰਬਤ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ। ਉੱਥੇ ਮੈਂ ਉਹਨਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ, ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤਰ ਵਸਤਾਂ ਮੰਗਾਂਗਾ।