Ezekiel 21:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਹੱਥਾਂ ਨਾਲ ਤਾੜੀ ਮਾਰ ਅਤੇ ਲੋਕਾਂ ਨਾਲ ਮੇਰੇ ਲਈ ਗੱਲ ਕਰ। ਦੋ ਵਾਰੀ ਤਲਵਾਰ ਨੂੰ ਹੇਠਾਂ ਆਉਣ ਦਿਓ, ਹਾਂ ਤਿੰਨ ਵਾਰੀ! ਇਹ ਤਲਵਾਰ ਮਾਰਨ ਲਈ ਹੈ ਲੋਕਾਂ ਨੂੰ। ਇਹ ਤਲਵਾਰ ਭਿਆਨਕ ਕਤਲ ਕਰਨ ਲਈ ਹੈ! ਇਹ ਤਲਵਾਰ ਉਨ੍ਹਾਂ ਨੂੰ ਅੰਦਰੋਂ ਚੀਰ ਦੇਵੇਗੀ।
Punjabi Bible 2016 - ਪਵਿੱਤਰ ਬਾਈਬਲ O.V.
ਆਦਮੀ ਦੇ ਪੁੱਤ੍ਰ, ਤੂੰ ਅਗੰਮ ਵਾਚ ਅਤੇ ਤਾਉੜੀ ਵਜਾ ਅਤੇ ਤਲਵਾਰ ਤੀਜੀ ਵਾਰ ਦੂਣੀ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਏਹ ਘਾਣ ਲਾਹੁਣ ਦੀ ਤਲਵਾਰ ਹੈ ਜਿਹੜੀ ਉਨ੍ਹਾਂ ਨੂੰ ਘੇਰਦੀ ਹੈ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ, ਤਾੜੀ ਵਜਾ ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ।