Ezekiel 21:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਿਘਲ ਜਾਣਗੇ ਦਿਲ ਉਨ੍ਹਾਂ ਦੇ ਡਰ ਨਾਲ। ਅਤੇ ਡਿੱਗ ਪੈਣਗੇ ਬਹੁਤ ਲੋਕੀ। ਮਾਰ ਦੇਵੇਗੀ ਬਹੁਤ ਲੋਕਾਂ ਨੂੰ ਤਲਵਾਰ, ਸ਼ਹਿਰ ਦੇ ਫ਼ਾਟਕ ਉੱਤੇ। ਹਾਂ, ਲਿਸ਼ਕੇਗੀ ਤਲਵਾਰ ਬਿਜਲੀ ਵਾਂਗੂ। ਲਿਸ਼ਕਾਈ ਗਈ ਸੀ ਇਹ ਲੋਕਾਂ ਨੂੰ ਕਤਲ ਕਰਨ ਲਈ!
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਇਹ ਤਲਵਾਰ ਓਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਘਰਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ। ਹਾਇ ਲਿਸ਼ਕਾਈ ਹੋਈ ਤਲਵਾਰ! ਇਸ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਸਿਕਲ ਕੀਤੀ ਗਈ ਹੈ!
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਇਹ ਤਲਵਾਰ ਉਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਿਘਲਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ। ਹਾਏ ਲਿਸ਼ਕਾਈ ਹੋਈ ਤਲਵਾਰ! ਇਹ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਤਿੱਖੀ ਕੀਤੀ ਗਈ ਹੈ!